25ਇਸ ਲਈ ਮੈਂ ਆਪਣੇ ਮਨ ਨੂੰ ਸਮਝਾਇਆ, ਕਿ ਬੁੱਧ ਨੂੰ ਜਾਣਾ ਅਤੇ ਲੱਭ ਲਵਾਂ ਅਤੇ ਉਸ ਦੇ ਮੁੱਢ ਨੂੰ ਭਾਲਾ, ਅਤੇ ਬੁਰਿਆਈ ਦੀ ਮੂਰਖਤਾ ਅਤੇ ਮੂਰਖਤਾ ਦੇ ਪਾਗਲਪਨ ਨੂੰ ਸਮਝ ਲਵਾਂ।
26ਮੈਨੂੰ ਮੌਤ ਨਾਲੋਂ ਵੀ ਕੌੜੀ ਲੱਗਦੀ ਹੈ ਉਹ ਔਰਤ ਜੋ ਇੱਕ ਫਾਹੀ ਹੈ, ਜਿਸਦਾ ਦਿਲ ਇੱਕ ਜਾਲ ਹੈ ਅਤੇ ਜਿਸ ਦੇ ਹੱਥ ਜ਼ੰਜੀਰਾ ਹਨ। ਜਿਹੜਾ ਮਨੁੱਖ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ, ਉਹ ਉਸ ਤੋਂ ਬਚ ਜਾਵੇਗਾ, ਪਰ ਪਾਪੀ ਨੂੰ ਉਹ ਫਸਾਏਗੀ।
27ਉਪਦੇਸ਼ਕ ਕਹਿੰਦਾ ਹੈ ਦੇਖੋ, ਮੈਂ ਇੱਕ ਗੱਲ ਨੂੰ ਦੂਜੀ ਗੱਲ ਦੇ ਨਾਲ ਜੋੜ ਕੇ ਇਹ ਖੋਜ ਕੱਢੀ ਹੈ।
28ਜਿਸ ਨੂੰ ਹੁਣ ਤੱਕ ਮੇਰਾ ਦਿਲ ਭਾਲਦਾ ਰਹਿੰਦਾ ਹੈ, ਪਰ ਮੈਨੂੰ ਨਹੀਂ ਮਿਲਿਆ। ਮੈਨੂੰ ਹਜ਼ਾਰਾਂ ਵਿੱਚੋਂ ਇੱਕ ਨੇਕ ਆਦਮੀ ਮਿਲਿਆ, ਪਰ ਉਹਨਾਂ ਸਾਰਿਆਂ ਵਿੱਚੋਂ ਇੱਕ ਵੀ ਨੇਕ ਔਰਤ ਨਹੀਂ।
29ਮੈਂ ਸਿਰਫ ਇਹੀ ਪਾਇਆ ਹੈ ਪਰਮੇਸ਼ਵਰ ਨੇ ਮਨੁੱਖਾਂ ਨੂੰ ਸਿੱਧਾ ਬਣਾਇਆ ਹੈ, ਉਹਨਾਂ ਨੇ ਬਹੁਤੀਆਂ ਜੁਗਤਾਂ ਭਾਲੀਆਂ ਹਨ।