ਉਪਦੇਸ਼ਕ 7

ਮੈਨੂੰ ਮੌਤ ਨਾਲੋਂ ਵੀ ਕੌੜੀ ਲੱਗਦੀ ਹੈ ਉਹ ਔਰਤ ਜੋ ਇੱਕ ਫਾਹੀ ਹੈ, ਜਿਸਦਾ ਦਿਲ ਇੱਕ ਜਾਲ ਹੈ ਅਤੇ ਜਿਸ ਦੇ ਹੱਥ ਜ਼ੰਜੀਰਾ ਹਨ। ਜਿਹੜਾ ਮਨੁੱਖ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ, ਉਹ ਉਸ ਤੋਂ ਬਚ ਜਾਵੇਗਾ, ਪਰ ਪਾਪੀ ਨੂੰ ਉਹ ਫਸਾਏਗੀ।

Ecclesiastes 7:26 (UKJV) And I find more bitter than death the woman, whose heart is snares and nets, and her hands as bands: whoso pleases God shall escape from her; but the sinner shall be taken by her.

24ਜੋ ਵੀ ਮੌਜੂਦ ਹੈ ਉਹ ਬਹੁਤ ਦੂਰ ਅਤੇ ਸਭ ਤੋਂ ਡੂੰਘਾ ਹੈ, ਉਸ ਨੂੰ ਕੌਣ ਖੋਜ ਸਕਦਾ ਹੈ?

25ਇਸ ਲਈ ਮੈਂ ਆਪਣੇ ਮਨ ਨੂੰ ਸਮਝਾਇਆ, ਕਿ ਬੁੱਧ ਨੂੰ ਜਾਣਾ ਅਤੇ ਲੱਭ ਲਵਾਂ ਅਤੇ ਉਸ ਦੇ ਮੁੱਢ ਨੂੰ ਭਾਲਾ, ਅਤੇ ਬੁਰਿਆਈ ਦੀ ਮੂਰਖਤਾ ਅਤੇ ਮੂਰਖਤਾ ਦੇ ਪਾਗਲਪਨ ਨੂੰ ਸਮਝ ਲਵਾਂ।

26ਮੈਨੂੰ ਮੌਤ ਨਾਲੋਂ ਵੀ ਕੌੜੀ ਲੱਗਦੀ ਹੈ ਉਹ ਔਰਤ ਜੋ ਇੱਕ ਫਾਹੀ ਹੈ, ਜਿਸਦਾ ਦਿਲ ਇੱਕ ਜਾਲ ਹੈ ਅਤੇ ਜਿਸ ਦੇ ਹੱਥ ਜ਼ੰਜੀਰਾ ਹਨ। ਜਿਹੜਾ ਮਨੁੱਖ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ, ਉਹ ਉਸ ਤੋਂ ਬਚ ਜਾਵੇਗਾ, ਪਰ ਪਾਪੀ ਨੂੰ ਉਹ ਫਸਾਏਗੀ।

27ਉਪਦੇਸ਼ਕ ਕਹਿੰਦਾ ਹੈ ਦੇਖੋ, ਮੈਂ ਇੱਕ ਗੱਲ ਨੂੰ ਦੂਜੀ ਗੱਲ ਦੇ ਨਾਲ ਜੋੜ ਕੇ ਇਹ ਖੋਜ ਕੱਢੀ ਹੈ।

28ਜਿਸ ਨੂੰ ਹੁਣ ਤੱਕ ਮੇਰਾ ਦਿਲ ਭਾਲਦਾ ਰਹਿੰਦਾ ਹੈ, ਪਰ ਮੈਨੂੰ ਨਹੀਂ ਮਿਲਿਆ। ਮੈਨੂੰ ਹਜ਼ਾਰਾਂ ਵਿੱਚੋਂ ਇੱਕ ਨੇਕ ਆਦਮੀ ਮਿਲਿਆ, ਪਰ ਉਹਨਾਂ ਸਾਰਿਆਂ ਵਿੱਚੋਂ ਇੱਕ ਵੀ ਨੇਕ ਔਰਤ ਨਹੀਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.