ਹਿਜ਼ਕੀਏਲ 43

ਜੋ ਦਰਸ਼ਨ ਮੈਂ ਦੇਖਿਆ ਉਹ ਉਸ ਦਰਸ਼ਨ ਵਰਗਾ ਸੀ ਜੋ ਮੈਂ ਉਦੋਂ ਦੇਖਿਆ ਸੀ ਜਦੋਂ ਉਹ ਸ਼ਹਿਰ ਨੂੰ ਤਬਾਹ ਕਰਨ ਲਈ ਆਇਆ ਸੀ ਅਤੇ ਉਹ ਦਰਸ਼ਨਾਂ ਵਰਗਾ ਸੀ ਜੋ ਮੈਂ ਕੇਬਰ ਨਦੀ ਦੇ ਕੋਲ ਦੇਖਿਆ ਸੀ, ਅਤੇ ਮੈਂ ਡਿੱਗ ਪਿਆ ਸੀ।

Ezekiel 43:3 (UKJV) And it was according to the appearance of the vision which I saw, even according to the vision that I saw when I came to destroy the city: and the visions were like the vision that I saw by the river Chebar; and I fell upon my face.

1ਤਦ ਉਹ ਆਦਮੀ ਮੈਨੂੰ ਪੂਰਬ ਵੱਲ ਦੇ ਦਰਵਾਜ਼ੇ ਕੋਲ ਲੈ ਆਇਆ,

2ਅਤੇ ਮੈਂ ਇਸਰਾਏਲ ਦੇ ਪਰਮੇਸ਼ਵਰ ਦਾ ਪਰਤਾਪ ਪੂਰਬ ਵੱਲੋਂ ਆਉਂਦਾ ਦੇਖਿਆ। ਉਸਦੀ ਆਵਾਜ਼ ਤੇਜ਼ ਪਾਣੀਆਂ ਦੀ ਗਰਜ ਵਰਗੀ ਸੀ, ਅਤੇ ਧਰਤੀ ਉਸਦੀ ਮਹਿਮਾ ਨਾਲ ਚਮਕ ਰਹੀ ਸੀ।

3ਜੋ ਦਰਸ਼ਨ ਮੈਂ ਦੇਖਿਆ ਉਹ ਉਸ ਦਰਸ਼ਨ ਵਰਗਾ ਸੀ ਜੋ ਮੈਂ ਉਦੋਂ ਦੇਖਿਆ ਸੀ ਜਦੋਂ ਉਹ ਸ਼ਹਿਰ ਨੂੰ ਤਬਾਹ ਕਰਨ ਲਈ ਆਇਆ ਸੀ ਅਤੇ ਉਹ ਦਰਸ਼ਨਾਂ ਵਰਗਾ ਸੀ ਜੋ ਮੈਂ ਕੇਬਰ ਨਦੀ ਦੇ ਕੋਲ ਦੇਖਿਆ ਸੀ, ਅਤੇ ਮੈਂ ਡਿੱਗ ਪਿਆ ਸੀ।

4ਯਾਹਵੇਹ ਦੀ ਮਹਿਮਾ ਉਸ ਦਰਵਾਜ਼ੇ ਰਾਹੀਂ ਮੰਦਰ ਵਿੱਚ ਦਾਖਲ ਹੋਈ ਜਿਸਦਾ ਮੂੰਹ ਪੂਰਬ ਵੱਲ ਸੀ।

5ਤਦ ਆਤਮਾ ਨੇ ਮੈਨੂੰ ਉੱਠਾ ਕੇ ਅੰਦਰਲੇ ਵੇਹੜੇ ਵਿੱਚ ਲਿਆਇਆ, ਅਤੇ ਯਾਹਵੇਹ ਦੀ ਮਹਿਮਾ ਨੇ ਮੰਦਰ ਨੂੰ ਭਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.