ਹਿਜ਼ਕੀਏਲ 43

ਯਾਹਵੇਹ ਦੀ ਮਹਿਮਾ ਉਸ ਦਰਵਾਜ਼ੇ ਰਾਹੀਂ ਮੰਦਰ ਵਿੱਚ ਦਾਖਲ ਹੋਈ ਜਿਸਦਾ ਮੂੰਹ ਪੂਰਬ ਵੱਲ ਸੀ।

Ezekiel 43:4 (UKJV) And the glory of the LORD came into the house by the way of the gate whose prospect is toward the east.

2ਅਤੇ ਮੈਂ ਇਸਰਾਏਲ ਦੇ ਪਰਮੇਸ਼ਵਰ ਦਾ ਪਰਤਾਪ ਪੂਰਬ ਵੱਲੋਂ ਆਉਂਦਾ ਦੇਖਿਆ। ਉਸਦੀ ਆਵਾਜ਼ ਤੇਜ਼ ਪਾਣੀਆਂ ਦੀ ਗਰਜ ਵਰਗੀ ਸੀ, ਅਤੇ ਧਰਤੀ ਉਸਦੀ ਮਹਿਮਾ ਨਾਲ ਚਮਕ ਰਹੀ ਸੀ।

3ਜੋ ਦਰਸ਼ਨ ਮੈਂ ਦੇਖਿਆ ਉਹ ਉਸ ਦਰਸ਼ਨ ਵਰਗਾ ਸੀ ਜੋ ਮੈਂ ਉਦੋਂ ਦੇਖਿਆ ਸੀ ਜਦੋਂ ਉਹ ਸ਼ਹਿਰ ਨੂੰ ਤਬਾਹ ਕਰਨ ਲਈ ਆਇਆ ਸੀ ਅਤੇ ਉਹ ਦਰਸ਼ਨਾਂ ਵਰਗਾ ਸੀ ਜੋ ਮੈਂ ਕੇਬਰ ਨਦੀ ਦੇ ਕੋਲ ਦੇਖਿਆ ਸੀ, ਅਤੇ ਮੈਂ ਡਿੱਗ ਪਿਆ ਸੀ।

4ਯਾਹਵੇਹ ਦੀ ਮਹਿਮਾ ਉਸ ਦਰਵਾਜ਼ੇ ਰਾਹੀਂ ਮੰਦਰ ਵਿੱਚ ਦਾਖਲ ਹੋਈ ਜਿਸਦਾ ਮੂੰਹ ਪੂਰਬ ਵੱਲ ਸੀ।

5ਤਦ ਆਤਮਾ ਨੇ ਮੈਨੂੰ ਉੱਠਾ ਕੇ ਅੰਦਰਲੇ ਵੇਹੜੇ ਵਿੱਚ ਲਿਆਇਆ, ਅਤੇ ਯਾਹਵੇਹ ਦੀ ਮਹਿਮਾ ਨੇ ਮੰਦਰ ਨੂੰ ਭਰ ਦਿੱਤਾ।

6ਜਦੋਂ ਉਹ ਆਦਮੀ ਮੇਰੇ ਕੋਲ ਖੜ੍ਹਾ ਸੀ, ਮੈਂ ਮੰਦਰ ਦੇ ਅੰਦਰੋਂ ਕਿਸੇ ਨੂੰ ਮੇਰੇ ਨਾਲ ਬੋਲਦਿਆਂ ਸੁਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.