3ਜੋ ਦਰਸ਼ਨ ਮੈਂ ਦੇਖਿਆ ਉਹ ਉਸ ਦਰਸ਼ਨ ਵਰਗਾ ਸੀ ਜੋ ਮੈਂ ਉਦੋਂ ਦੇਖਿਆ ਸੀ ਜਦੋਂ ਉਹ ਸ਼ਹਿਰ ਨੂੰ ਤਬਾਹ ਕਰਨ ਲਈ ਆਇਆ ਸੀ ਅਤੇ ਉਹ ਦਰਸ਼ਨਾਂ ਵਰਗਾ ਸੀ ਜੋ ਮੈਂ ਕੇਬਰ ਨਦੀ ਦੇ ਕੋਲ ਦੇਖਿਆ ਸੀ, ਅਤੇ ਮੈਂ ਡਿੱਗ ਪਿਆ ਸੀ।
4ਯਾਹਵੇਹ ਦੀ ਮਹਿਮਾ ਉਸ ਦਰਵਾਜ਼ੇ ਰਾਹੀਂ ਮੰਦਰ ਵਿੱਚ ਦਾਖਲ ਹੋਈ ਜਿਸਦਾ ਮੂੰਹ ਪੂਰਬ ਵੱਲ ਸੀ।
5ਤਦ ਆਤਮਾ ਨੇ ਮੈਨੂੰ ਉੱਠਾ ਕੇ ਅੰਦਰਲੇ ਵੇਹੜੇ ਵਿੱਚ ਲਿਆਇਆ, ਅਤੇ ਯਾਹਵੇਹ ਦੀ ਮਹਿਮਾ ਨੇ ਮੰਦਰ ਨੂੰ ਭਰ ਦਿੱਤਾ।
6ਜਦੋਂ ਉਹ ਆਦਮੀ ਮੇਰੇ ਕੋਲ ਖੜ੍ਹਾ ਸੀ, ਮੈਂ ਮੰਦਰ ਦੇ ਅੰਦਰੋਂ ਕਿਸੇ ਨੂੰ ਮੇਰੇ ਨਾਲ ਬੋਲਦਿਆਂ ਸੁਣਿਆ।
7ਉਸ ਨੇ ਕਿਹਾ: “ਹੇ ਆਦਮੀ ਦੇ ਪੁੱਤਰ, ਇਹ ਮੇਰੇ ਸਿੰਘਾਸਣ ਦਾ ਸਥਾਨ ਹੈ ਅਤੇ ਮੇਰੇ ਪੈਰਾਂ ਦੀਆਂ ਤਲੀਆਂ ਦਾ ਸਥਾਨ ਹੈ। ਇਹ ਉਹ ਥਾਂ ਹੈ ਜਿੱਥੇ ਮੈਂ ਇਸਰਾਏਲੀਆਂ ਵਿਚਕਾਰ ਸਦਾ ਲਈ ਰਹਾਂਗਾ। ਇਸਰਾਏਲ ਦੇ ਲੋਕ ਫਿਰ ਕਦੇ ਵੀ ਮੇਰੇ ਪਵਿੱਤਰ ਨਾਮ ਨੂੰ ਅਪਵਿੱਤਰ ਨਹੀਂ ਕਰਨਗੇ ਨਾ ਉਹ ਅਤੇ ਨਾ ਹੀ ਉਹਨਾਂ ਦੇ ਰਾਜੇ ਆਪਣੇ ਵਿਭਚਾਰ ਦੁਆਰਾ ਅਤੇ ਉਹਨਾਂ ਦੇ ਰਾਜਿਆਂ ਲਈ ਉਹਨਾਂ ਦੇ ਮਰਨ ਤੇ ਅੰਤਿਮ-ਸੰਸਕਾਰ ਦੀਆਂ ਭੇਟਾਂ ਦੁਆਰਾ।