25“ ‘ਜਾਜਕ ਨੂੰ ਮਰੇ ਹੋਏ ਵਿਅਕਤੀ ਦੇ ਨੇੜੇ ਜਾ ਕੇ ਆਪਣੇ ਆਪ ਨੂੰ ਅਸ਼ੁੱਧ ਨਹੀਂ ਕਰਨਾ ਚਾਹੀਦਾ। ਹਾਲਾਂਕਿ, ਜੇਕਰ ਮਰਿਆ ਹੋਇਆ ਵਿਅਕਤੀ ਉਸਦਾ ਪਿਤਾ ਜਾਂ ਮਾਤਾ, ਪੁੱਤਰ ਜਾਂ ਧੀ, ਭਰਾ ਜਾਂ ਅਣਵਿਆਹੀ ਭੈਣ ਹੋਵੇ, ਤਾਂ ਉਹ ਆਪਣੇ ਆਪ ਨੂੰ ਅਸ਼ੁੱਧ ਕਰ ਸਕਦਾ ਹੈ।
26ਉਸ ਦੇ ਸ਼ੁੱਧ ਹੋਣ ਤੋਂ ਬਾਅਦ, ਉਸਨੂੰ ਸੱਤ ਦਿਨ ਉਡੀਕ ਕਰਨੀ ਚਾਹੀਦੀ ਹੈ।
27ਜਿਸ ਦਿਨ ਉਹ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਾਵਨ ਅਸਥਾਨ ਦੇ ਅੰਦਰਲੇ ਵੇਹੜੇ ਵਿੱਚ ਜਾਂਦਾ ਹੈ, ਤਾਂ ਆਪਣੇ ਲਈ ਪਾਪ ਬਲੀ ਚੜ੍ਹਾਵੇਗਾ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
28“ ‘ਮੈਂ ਸਿਰਫ ਪੁਜਾਰੀਆਂ ਦੀ ਵਿਰਾਸਤ ਬਣਾਗਾ। ਤੁਸੀਂ ਉਹਨਾਂ ਨੂੰ ਇਸਰਾਏਲ ਵਿੱਚ ਕੋਈ ਕਬਜ਼ਾ ਨਹੀਂ ਦੇਣਾ। ਮੈਂ ਉਹਨਾਂ ਦਾ ਕਬਜ਼ਾ ਹੋਵਾਂਗਾ।
29ਉਹ ਅਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਨੂੰ ਖਾਣਗੇ ਅਤੇ ਇਸਰਾਏਲ ਵਿੱਚ ਜੋ ਕੁਝ ਵੀ ਯਾਹਵੇਹ ਨੂੰ ਸਮਰਪਿਤ ਹੈ ਉਹ ਉਹਨਾਂ ਦਾ ਹੋਵੇਗਾ।