27ਜਿਸ ਦਿਨ ਉਹ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਾਵਨ ਅਸਥਾਨ ਦੇ ਅੰਦਰਲੇ ਵੇਹੜੇ ਵਿੱਚ ਜਾਂਦਾ ਹੈ, ਤਾਂ ਆਪਣੇ ਲਈ ਪਾਪ ਬਲੀ ਚੜ੍ਹਾਵੇਗਾ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।
28“ ‘ਮੈਂ ਸਿਰਫ ਪੁਜਾਰੀਆਂ ਦੀ ਵਿਰਾਸਤ ਬਣਾਗਾ। ਤੁਸੀਂ ਉਹਨਾਂ ਨੂੰ ਇਸਰਾਏਲ ਵਿੱਚ ਕੋਈ ਕਬਜ਼ਾ ਨਹੀਂ ਦੇਣਾ। ਮੈਂ ਉਹਨਾਂ ਦਾ ਕਬਜ਼ਾ ਹੋਵਾਂਗਾ।
29ਉਹ ਅਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਨੂੰ ਖਾਣਗੇ ਅਤੇ ਇਸਰਾਏਲ ਵਿੱਚ ਜੋ ਕੁਝ ਵੀ ਯਾਹਵੇਹ ਨੂੰ ਸਮਰਪਿਤ ਹੈ ਉਹ ਉਹਨਾਂ ਦਾ ਹੋਵੇਗਾ।
30ਸਾਰੇ ਪਹਿਲੇ ਫਲਾਂ ਵਿੱਚੋਂ ਸਭ ਤੋਂ ਉੱਤਮ ਅਤੇ ਤੁਹਾਡੀਆਂ ਸਾਰੀਆਂ ਖਾਸ ਸੁਗਾਤਾਂ ਵਿੱਚੋਂ, ਜਾਜਕਾਂ ਦੀ ਹੋਵੇਗੀ। ਤੁਸੀਂ ਉਹਨਾਂ ਨੂੰ ਆਪਣੇ ਜ਼ਮੀਨੀ ਭੋਜਨ ਦਾ ਪਹਿਲਾ ਹਿੱਸਾ ਦੇਣਾ ਹੈ ਤਾਂ ਜੋ ਤੁਹਾਡੇ ਪਰਿਵਾਰ ਨੂੰ ਬਰਕਤ ਮਿਲੇ।
31ਜਾਜਕਾਂ ਨੂੰ ਕੁਝ ਵੀ ਨਹੀਂ ਖਾਣਾ ਚਾਹੀਦਾ, ਭਾਵੇਂ ਉਹ ਪੰਛੀ ਜਾਂ ਜਾਨਵਰ, ਮਰਿਆ ਹੋਇਆ ਪਾਇਆ ਗਿਆ ਹੋਵੇ ਜਾਂ ਜੰਗਲੀ ਜਾਨਵਰਾਂ ਦੁਆਰਾ ਫਟਿਆ ਹੋਇਆ ਹੋਵੇ।