ਹਿਜ਼ਕੀਏਲ 44

“ ‘ਮੈਂ ਸਿਰਫ ਪੁਜਾਰੀਆਂ ਦੀ ਵਿਰਾਸਤ ਬਣਾਗਾ। ਤੁਸੀਂ ਉਹਨਾਂ ਨੂੰ ਇਸਰਾਏਲ ਵਿੱਚ ਕੋਈ ਕਬਜ਼ਾ ਨਹੀਂ ਦੇਣਾ। ਮੈਂ ਉਹਨਾਂ ਦਾ ਕਬਜ਼ਾ ਹੋਵਾਂਗਾ।

Ezekiel 44:28 (UKJV) And it shall be unto them for an inheritance: I am their inheritance: and all of you shall give them no possession in Israel: I am their possession.

26ਉਸ ਦੇ ਸ਼ੁੱਧ ਹੋਣ ਤੋਂ ਬਾਅਦ, ਉਸਨੂੰ ਸੱਤ ਦਿਨ ਉਡੀਕ ਕਰਨੀ ਚਾਹੀਦੀ ਹੈ।

27ਜਿਸ ਦਿਨ ਉਹ ਪਵਿੱਤਰ ਅਸਥਾਨ ਵਿੱਚ ਸੇਵਾ ਕਰਨ ਲਈ ਪਾਵਨ ਅਸਥਾਨ ਦੇ ਅੰਦਰਲੇ ਵੇਹੜੇ ਵਿੱਚ ਜਾਂਦਾ ਹੈ, ਤਾਂ ਆਪਣੇ ਲਈ ਪਾਪ ਬਲੀ ਚੜ੍ਹਾਵੇਗਾ, ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ।

28“ ‘ਮੈਂ ਸਿਰਫ ਪੁਜਾਰੀਆਂ ਦੀ ਵਿਰਾਸਤ ਬਣਾਗਾ। ਤੁਸੀਂ ਉਹਨਾਂ ਨੂੰ ਇਸਰਾਏਲ ਵਿੱਚ ਕੋਈ ਕਬਜ਼ਾ ਨਹੀਂ ਦੇਣਾ। ਮੈਂ ਉਹਨਾਂ ਦਾ ਕਬਜ਼ਾ ਹੋਵਾਂਗਾ।

29ਉਹ ਅਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਨੂੰ ਖਾਣਗੇ ਅਤੇ ਇਸਰਾਏਲ ਵਿੱਚ ਜੋ ਕੁਝ ਵੀ ਯਾਹਵੇਹ ਨੂੰ ਸਮਰਪਿਤ ਹੈ ਉਹ ਉਹਨਾਂ ਦਾ ਹੋਵੇਗਾ।

30ਸਾਰੇ ਪਹਿਲੇ ਫਲਾਂ ਵਿੱਚੋਂ ਸਭ ਤੋਂ ਉੱਤਮ ਅਤੇ ਤੁਹਾਡੀਆਂ ਸਾਰੀਆਂ ਖਾਸ ਸੁਗਾਤਾਂ ਵਿੱਚੋਂ, ਜਾਜਕਾਂ ਦੀ ਹੋਵੇਗੀ। ਤੁਸੀਂ ਉਹਨਾਂ ਨੂੰ ਆਪਣੇ ਜ਼ਮੀਨੀ ਭੋਜਨ ਦਾ ਪਹਿਲਾ ਹਿੱਸਾ ਦੇਣਾ ਹੈ ਤਾਂ ਜੋ ਤੁਹਾਡੇ ਪਰਿਵਾਰ ਨੂੰ ਬਰਕਤ ਮਿਲੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.