16ਪਰ ਗ਼ੁਲਾਮੀ ਤੋਂ ਮੁੜੇ ਹੋਏ ਲੋਕਾਂ ਨੇ ਉਸੇ ਤਰ੍ਹਾਂ ਹੀ ਕੀਤਾ। ਤਦ ਅਜ਼ਰਾ ਜਾਜਕ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਕਈ ਆਗੂ, ਆਪੋ-ਆਪਣੇ ਬਜ਼ੁਰਗਾਂ ਦੇ ਘਰਾਣਿਆਂ ਅਨੁਸਾਰ ਆਪਣੇ ਨਾਮ ਲਿਖਾ ਕੇ ਅਲੱਗ ਹੋਏ ਅਤੇ ਇਸ ਗੱਲ ਦੀ ਜਾਂਚ-ਪੜਤਾਲ ਕਰਨ ਲਈ ਦਸਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਬੈਠ ਗਏ,
17ਅਤੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਤੱਕ ਉਹਨਾਂ ਨੇ ਉਹਨਾਂ ਸਾਰੇ ਆਦਮੀਆਂ ਦੀ ਜਾਂਚ ਪੜਤਾਲ ਕੀਤੀ ਜਿਨ੍ਹਾਂ ਨੇ ਗੈਰ ਕੌਮਾਂ ਦੀਆਂ ਔਰਤਾਂ ਨਾਲ ਵਿਆਹ ਕੀਤਾ ਸੀ।
18ਜਾਜਕਾਂ ਦੇ ਵੰਸ਼ ਵਿੱਚੋਂ, ਜਿਨ੍ਹਾਂ ਨੇ ਗੈਰ ਕੌਮਾਂ ਦੀਆਂ ਔਰਤਾਂ ਨਾਲ ਵਿਆਹ ਕੀਤਾ ਇਹ ਸਨ: ਯੋਸਾਦਾਕ ਦੇ ਪੁੱਤਰ ਯੇਸ਼ੂਆ ਅਤੇ ਉਸ ਦੇ ਭਰਾਵਾਂ ਦੇ ਵੰਸ਼ ਵਿੱਚੋਂ: ਮਾਸੇਯਾਹ, ਅਲੀਅਜ਼ਰ, ਯਾਰੀਬ ਅਤੇ ਗਦਲਯਾਹ।
19(ਉਹਨਾਂ ਸਾਰਿਆਂ ਨੇ ਆਪੋ-ਆਪਣੀਆਂ ਪਤਨੀਆਂ ਨੂੰ ਤਿਆਗਣ ਦਾ ਇਕਰਾਰ ਕੀਤਾ ਅਤੇ ਹਰੇਕ ਨੇ ਆਪਣੇ ਦੋਸ਼ ਲਈ ਇੱਜੜ ਵਿੱਚੋਂ ਇੱਕ-ਇੱਕ ਭੇਡੂ ਦੋਸ਼ ਦੀ ਭੇਟ ਵਜੋਂ ਚੜ੍ਹਾਇਆ।)
20ਇਮੇਰ ਦੇ ਵੰਸ਼ ਵਿੱਚੋਂ: ਹਨਾਨੀ ਅਤੇ ਜ਼ਬਦਯਾਹ।