ਏਜ਼ਰਾ 10

(ਉਹਨਾਂ ਸਾਰਿਆਂ ਨੇ ਆਪੋ-ਆਪਣੀਆਂ ਪਤਨੀਆਂ ਨੂੰ ਤਿਆਗਣ ਦਾ ਇਕਰਾਰ ਕੀਤਾ ਅਤੇ ਹਰੇਕ ਨੇ ਆਪਣੇ ਦੋਸ਼ ਲਈ ਇੱਜੜ ਵਿੱਚੋਂ ਇੱਕ-ਇੱਕ ਭੇਡੂ ਦੋਸ਼ ਦੀ ਭੇਟ ਵਜੋਂ ਚੜ੍ਹਾਇਆ।)

Ezra 10:19 (UKJV) And they gave their hands that they would put away their wives; and being guilty, they offered a ram of the flock for their trespass.

17ਅਤੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਤੱਕ ਉਹਨਾਂ ਨੇ ਉਹਨਾਂ ਸਾਰੇ ਆਦਮੀਆਂ ਦੀ ਜਾਂਚ ਪੜਤਾਲ ਕੀਤੀ ਜਿਨ੍ਹਾਂ ਨੇ ਗੈਰ ਕੌਮਾਂ ਦੀਆਂ ਔਰਤਾਂ ਨਾਲ ਵਿਆਹ ਕੀਤਾ ਸੀ।

18ਜਾਜਕਾਂ ਦੇ ਵੰਸ਼ ਵਿੱਚੋਂ, ਜਿਨ੍ਹਾਂ ਨੇ ਗੈਰ ਕੌਮਾਂ ਦੀਆਂ ਔਰਤਾਂ ਨਾਲ ਵਿਆਹ ਕੀਤਾ ਇਹ ਸਨ: ਯੋਸਾਦਾਕ ਦੇ ਪੁੱਤਰ ਯੇਸ਼ੂਆ ਅਤੇ ਉਸ ਦੇ ਭਰਾਵਾਂ ਦੇ ਵੰਸ਼ ਵਿੱਚੋਂ: ਮਾਸੇਯਾਹ, ਅਲੀਅਜ਼ਰ, ਯਾਰੀਬ ਅਤੇ ਗਦਲਯਾਹ।

19(ਉਹਨਾਂ ਸਾਰਿਆਂ ਨੇ ਆਪੋ-ਆਪਣੀਆਂ ਪਤਨੀਆਂ ਨੂੰ ਤਿਆਗਣ ਦਾ ਇਕਰਾਰ ਕੀਤਾ ਅਤੇ ਹਰੇਕ ਨੇ ਆਪਣੇ ਦੋਸ਼ ਲਈ ਇੱਜੜ ਵਿੱਚੋਂ ਇੱਕ-ਇੱਕ ਭੇਡੂ ਦੋਸ਼ ਦੀ ਭੇਟ ਵਜੋਂ ਚੜ੍ਹਾਇਆ।)

20ਇਮੇਰ ਦੇ ਵੰਸ਼ ਵਿੱਚੋਂ: ਹਨਾਨੀ ਅਤੇ ਜ਼ਬਦਯਾਹ।

21ਹਰੀਮ ਦੇ ਵੰਸ਼ ਵਿੱਚੋਂ: ਮਾਸੇਯਾਹ, ਏਲੀਯਾਹ, ਸ਼ਮਅਯਾਹ, ਯਹੀਏਲ ਅਤੇ ਉਜ਼ੀਯਾਹ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.