18ਜਾਜਕਾਂ ਦੇ ਵੰਸ਼ ਵਿੱਚੋਂ, ਜਿਨ੍ਹਾਂ ਨੇ ਗੈਰ ਕੌਮਾਂ ਦੀਆਂ ਔਰਤਾਂ ਨਾਲ ਵਿਆਹ ਕੀਤਾ ਇਹ ਸਨ: ਯੋਸਾਦਾਕ ਦੇ ਪੁੱਤਰ ਯੇਸ਼ੂਆ ਅਤੇ ਉਸ ਦੇ ਭਰਾਵਾਂ ਦੇ ਵੰਸ਼ ਵਿੱਚੋਂ: ਮਾਸੇਯਾਹ, ਅਲੀਅਜ਼ਰ, ਯਾਰੀਬ ਅਤੇ ਗਦਲਯਾਹ।
19(ਉਹਨਾਂ ਸਾਰਿਆਂ ਨੇ ਆਪੋ-ਆਪਣੀਆਂ ਪਤਨੀਆਂ ਨੂੰ ਤਿਆਗਣ ਦਾ ਇਕਰਾਰ ਕੀਤਾ ਅਤੇ ਹਰੇਕ ਨੇ ਆਪਣੇ ਦੋਸ਼ ਲਈ ਇੱਜੜ ਵਿੱਚੋਂ ਇੱਕ-ਇੱਕ ਭੇਡੂ ਦੋਸ਼ ਦੀ ਭੇਟ ਵਜੋਂ ਚੜ੍ਹਾਇਆ।)
20ਇਮੇਰ ਦੇ ਵੰਸ਼ ਵਿੱਚੋਂ: ਹਨਾਨੀ ਅਤੇ ਜ਼ਬਦਯਾਹ।
21ਹਰੀਮ ਦੇ ਵੰਸ਼ ਵਿੱਚੋਂ: ਮਾਸੇਯਾਹ, ਏਲੀਯਾਹ, ਸ਼ਮਅਯਾਹ, ਯਹੀਏਲ ਅਤੇ ਉਜ਼ੀਯਾਹ।
22ਪਸ਼ਹੂਰ ਦੇ ਵੰਸ਼ ਵਿੱਚੋਂ: ਅਲਯੋਏਨਈ, ਮਾਸੇਯਾਹ, ਇਸਮਾਏਲ, ਨਥਾਨੇਲ, ਯੋਜ਼ਾਬਾਦ ਅਤੇ ਅਲਾਸਾਹ।