5ਇਸ ਤੋਂ ਇਲਾਵਾ ਪਰਮੇਸ਼ਵਰ ਦੇ ਭਵਨ ਦੇ ਸੋਨੇ ਅਤੇ ਚਾਂਦੀ ਦੀਆਂ ਵਸਤੂਆਂ, ਜਿਨ੍ਹਾਂ ਨੂੰ ਨਬੂਕਦਨੱਸਰ ਯੇਰੂਸ਼ਲੇਮ ਦੀ ਹੈਕਲ ਵਿੱਚੋਂ ਲੈ ਕੇ ਬਾਬੇਲ ਵਿੱਚ ਲਿਆਇਆ ਸੀ, ਯੇਰੂਸ਼ਲੇਮ ਦੀ ਹੈਕਲ ਵਿੱਚ ਆਪਣੇ ਸਥਾਨ ਤੇ ਪਹੁੰਚਾਏ ਜਾਣ ਅਤੇ ਉਹ ਪਰਮੇਸ਼ਵਰ ਦੇ ਘਰ ਵਿੱਚ ਜਮ੍ਹਾਂ ਕੀਤੇ ਜਾਣ।
6ਇਸ ਲਈ ਹੇ ਦਰਿਆ ਪਾਰ ਦੇ ਹਾਕਮ ਤਤਨਈ! ਹੇ ਸਥਰ-ਬੋਜ਼ਨਈ! ਤੁਸੀਂ ਆਪਣੇ ਅਫਰਸਕਾਈ ਸਾਥੀਆਂ ਨਾਲ ਜੋ ਦਰਿਆ ਦੇ ਪਾਰ ਹਨ, ਉੱਥੋਂ ਦੂਰ ਰਹੋ।
7ਪਰਮੇਸ਼ਵਰ ਦੇ ਇਸ ਭਵਨ ਦੇ ਕੰਮ ਵਿੱਚ ਰੁਕਾਵਟ ਨਾ ਪਾਓ। ਯਹੂਦੀਆਂ ਦੇ ਰਾਜਪਾਲ ਅਤੇ ਯਹੂਦੀ ਬਜ਼ੁਰਗਾਂ ਨੂੰ ਇਸ ਦੀ ਜਗ੍ਹਾ ਉੱਤੇ ਪਰਮੇਸ਼ਵਰ ਦੇ ਇਸ ਘਰ ਨੂੰ ਦੁਬਾਰਾ ਬਣਾਉਣ ਦਿਓ।
8ਇਸ ਤੋਂ ਇਲਾਵਾ, ਮੈਂ ਇਹ ਹੁਕਮ ਦਿੰਦਾ ਹਾਂ ਕਿ ਤੁਸੀਂ ਪਰਮੇਸ਼ਵਰ ਦੇ ਇਸ ਭਵਨ ਦੀ ਉਸਾਰੀ ਵਿੱਚ ਯਹੂਦੀਆਂ ਦੇ ਇਨ੍ਹਾਂ ਬਜ਼ੁਰਗਾਂ ਲਈ ਕੀ ਕਰਨਾ ਹੈ: ਉਹਨਾਂ ਦੇ ਖਰਚੇ ਦਾ ਪੂਰਾ ਭੁਗਤਾਨ ਸ਼ਾਹੀ ਖਜ਼ਾਨੇ ਵਿੱਚੋਂ, ਟਰਾਂਸ-ਫਰਾਤ ਦੇ ਮਾਲੀਏ ਵਿੱਚੋਂ ਕੀਤਾ ਜਾਣਾ ਹੈ, ਤਾਂ ਜੋ ਕੰਮ ਰੁਕੇ ਨਾ।
9ਸਵਰਗ ਦੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਲਈ ਬਲਦ, ਭੇਡੂ, ਭੇਡ ਦੇ ਬੱਚੇ, ਯੇਰੂਸ਼ਲੇਮ ਦੇ ਜਾਜਕਾਂ ਦੁਆਰਾ ਮੰਗੇ ਗਏ ਕਣਕ, ਲੂਣ, ਦਾਖ਼ਰਸ ਅਤੇ ਜ਼ੈਤੂਨ ਦਾ ਤੇਲ ਉਹਨਾਂ ਨੂੰ ਜੋ ਕੁਝ ਵੀ ਚਾਹੀਦਾ ਹੈ, ਹਰ ਰੋਜ਼ ਬਿਨਾਂ ਕਿਸੇ ਰੁਕਾਵਟ ਦੇ ਦਿੱਤਾ ਜਾਣਾ ਚਾਹੀਦਾ ਹੈ।