15ਮੈਂ ਉਹਨਾਂ ਨੂੰ ਅਹਵਾ ਵੱਲ ਵਗਦੀ ਨਹਿਰ ਕੋਲ ਇਕੱਠਾ ਕੀਤਾ ਅਤੇ ਅਸੀਂ ਉੱਥੇ ਤਿੰਨ ਦਿਨ ਡੇਰਾ ਲਾਇਆ। ਜਦੋਂ ਮੈਂ ਲੋਕਾਂ ਅਤੇ ਜਾਜਕਾਂ ਵਿੱਚ ਜਾਂਚ ਕੀਤੀ ਤਾਂ ਮੈਨੂੰ ਉੱਥੇ ਕੋਈ ਲੇਵੀ ਨਹੀਂ ਮਿਲਿਆ।
16ਤਦ ਮੈਂ ਅਲੀਅਜ਼ਰ, ਅਰੀਏਲ, ਸ਼ਮਅਯਾਹ, ਅਲਨਾਥਾਨ, ਯਾਰੀਬ, ਅਲਨਾਥਾਨ, ਨਾਥਾਨ, ਜ਼ਕਰਯਾਹ, ਮਸ਼ੁੱਲਾਮ ਨੂੰ ਜੋ ਆਗੂ ਸਨ ਅਤੇ ਯੋਯਾਰੀਬ ਤੇ ਅਲਨਾਥਾਨ ਨੂੰ ਜੋ ਬੁੱਧਵਾਨ ਮਨੁੱਖ ਸਨ ਸੱਦਾ ਭੇਜਿਆ,
17ਅਤੇ ਮੈਂ ਉਹਨਾਂ ਨੂੰ ਇੱਦੋ ਕੋਲ ਜਾਣ ਦਾ ਹੁਕਮ ਦਿੱਤਾ, ਜੋ ਕਾਸਿਫ਼ਯਾ ਨਾਮਕ ਸਥਾਨ ਦਾ ਆਗੂਆਂ ਸੀ। ਮੈਂ ਉਹਨਾਂ ਨੂੰ ਈਦੋ ਅਤੇ ਉਸ ਦੇ ਸਾਥੀ ਲੇਵੀਆਂ ਨੂੰ ਜੋ ਕਾਸਿਫ਼ਯਾ ਵਿੱਚ ਭਵਨ ਦੇ ਸੇਵਕ ਸਨ ਦੱਸਿਆ, ਤਾਂ ਜੋ ਉਹ ਸਾਡੇ ਪਰਮੇਸ਼ਵਰ ਦੇ ਘਰ ਲਈ ਸੇਵਾਦਾਰਾਂ ਨੂੰ ਸਾਡੇ ਕੋਲ ਲਿਆਉਣ।
18ਕਿਉਂਕਿ ਸਾਡੇ ਪਰਮੇਸ਼ਵਰ ਦੀ ਕਿਰਪਾ ਦਾ ਹੱਥ ਸਾਡੇ ਉੱਤੇ ਸੀ, ਉਹ ਸਾਡੇ ਲਈ ਸ਼ੇਰੇਬਯਾਹ, ਇੱਕ ਯੋਗ ਮਨੁੱਖ ਲੇਵੀ ਦੇ ਪੁੱਤਰ ਮਹਲੀ ਦੀ ਵੰਸ਼ ਵਿੱਚੋਂ, ਇਸਰਾਏਲ ਦੇ ਪੁੱਤਰ ਅਤੇ ਸ਼ੇਰੇਬਯਾਹ ਦੇ ਪੁੱਤਰਾਂ ਅਤੇ ਭਰਾਵਾਂ ਨੂੰ ਸਾਡੇ ਕੋਲ ਲਿਆਏ ਜੋ ਕੁੱਲ ਮਿਲਾ ਕੇ 18 ਸਨ।
19ਅਤੇ ਹਸ਼ਬਯਾਹ ਅਤੇ ਮੇਰਾਰੀ ਦੇ ਵੰਸ਼ਾਵਲੀ ਵਿੱਚੋਂ ਯਸ਼ਯਾਹ ਅਤੇ ਉਹ ਦੇ ਭਰਾ ਅਤੇ ਭਤੀਜੇ ਕੁੱਲ 20 ਸਨ।