ਏਜ਼ਰਾ 8

ਕਿਉਂਕਿ ਸਾਡੇ ਪਰਮੇਸ਼ਵਰ ਦੀ ਕਿਰਪਾ ਦਾ ਹੱਥ ਸਾਡੇ ਉੱਤੇ ਸੀ, ਉਹ ਸਾਡੇ ਲਈ ਸ਼ੇਰੇਬਯਾਹ, ਇੱਕ ਯੋਗ ਮਨੁੱਖ ਲੇਵੀ ਦੇ ਪੁੱਤਰ ਮਹਲੀ ਦੀ ਵੰਸ਼ ਵਿੱਚੋਂ, ਇਸਰਾਏਲ ਦੇ ਪੁੱਤਰ ਅਤੇ ਸ਼ੇਰੇਬਯਾਹ ਦੇ ਪੁੱਤਰਾਂ ਅਤੇ ਭਰਾਵਾਂ ਨੂੰ ਸਾਡੇ ਕੋਲ ਲਿਆਏ ਜੋ ਕੁੱਲ ਮਿਲਾ ਕੇ 18 ਸਨ।

Ezra 8:18 (UKJV) And by the good hand of our God upon us they brought us a man of understanding, of the sons of Mahli, the son of Levi, the son of Israel; and Sherebiah, with his sons and his brethren, eighteen;

16ਤਦ ਮੈਂ ਅਲੀਅਜ਼ਰ, ਅਰੀਏਲ, ਸ਼ਮਅਯਾਹ, ਅਲਨਾਥਾਨ, ਯਾਰੀਬ, ਅਲਨਾਥਾਨ, ਨਾਥਾਨ, ਜ਼ਕਰਯਾਹ, ਮਸ਼ੁੱਲਾਮ ਨੂੰ ਜੋ ਆਗੂ ਸਨ ਅਤੇ ਯੋਯਾਰੀਬ ਤੇ ਅਲਨਾਥਾਨ ਨੂੰ ਜੋ ਬੁੱਧਵਾਨ ਮਨੁੱਖ ਸਨ ਸੱਦਾ ਭੇਜਿਆ,

17ਅਤੇ ਮੈਂ ਉਹਨਾਂ ਨੂੰ ਇੱਦੋ ਕੋਲ ਜਾਣ ਦਾ ਹੁਕਮ ਦਿੱਤਾ, ਜੋ ਕਾਸਿਫ਼ਯਾ ਨਾਮਕ ਸਥਾਨ ਦਾ ਆਗੂਆਂ ਸੀ। ਮੈਂ ਉਹਨਾਂ ਨੂੰ ਈਦੋ ਅਤੇ ਉਸ ਦੇ ਸਾਥੀ ਲੇਵੀਆਂ ਨੂੰ ਜੋ ਕਾਸਿਫ਼ਯਾ ਵਿੱਚ ਭਵਨ ਦੇ ਸੇਵਕ ਸਨ ਦੱਸਿਆ, ਤਾਂ ਜੋ ਉਹ ਸਾਡੇ ਪਰਮੇਸ਼ਵਰ ਦੇ ਘਰ ਲਈ ਸੇਵਾਦਾਰਾਂ ਨੂੰ ਸਾਡੇ ਕੋਲ ਲਿਆਉਣ।

18ਕਿਉਂਕਿ ਸਾਡੇ ਪਰਮੇਸ਼ਵਰ ਦੀ ਕਿਰਪਾ ਦਾ ਹੱਥ ਸਾਡੇ ਉੱਤੇ ਸੀ, ਉਹ ਸਾਡੇ ਲਈ ਸ਼ੇਰੇਬਯਾਹ, ਇੱਕ ਯੋਗ ਮਨੁੱਖ ਲੇਵੀ ਦੇ ਪੁੱਤਰ ਮਹਲੀ ਦੀ ਵੰਸ਼ ਵਿੱਚੋਂ, ਇਸਰਾਏਲ ਦੇ ਪੁੱਤਰ ਅਤੇ ਸ਼ੇਰੇਬਯਾਹ ਦੇ ਪੁੱਤਰਾਂ ਅਤੇ ਭਰਾਵਾਂ ਨੂੰ ਸਾਡੇ ਕੋਲ ਲਿਆਏ ਜੋ ਕੁੱਲ ਮਿਲਾ ਕੇ 18 ਸਨ।

19ਅਤੇ ਹਸ਼ਬਯਾਹ ਅਤੇ ਮੇਰਾਰੀ ਦੇ ਵੰਸ਼ਾਵਲੀ ਵਿੱਚੋਂ ਯਸ਼ਯਾਹ ਅਤੇ ਉਹ ਦੇ ਭਰਾ ਅਤੇ ਭਤੀਜੇ ਕੁੱਲ 20 ਸਨ।

20ਉਹ ਭਵਨ ਦੇ 220 ਸੇਵਕਾਂ ਨੂੰ ਵੀ ਲਿਆਏ, ਇੱਕ ਸੰਸਥਾ ਜਿਸ ਨੂੰ ਦਾਵੀਦ ਅਤੇ ਅਧਿਕਾਰੀਆਂ ਨੇ ਲੇਵੀਆਂ ਦੀ ਸਹਾਇਤਾ ਲਈ ਸਥਾਪਿਤ ਕੀਤਾ ਸੀ। ਸਾਰਿਆਂ ਦੇ ਨਾਮ ਦਰਜ ਕੀਤੇ ਗਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.