ਏਜ਼ਰਾ 8

ਤਦ ਮੈਂ ਅਲੀਅਜ਼ਰ, ਅਰੀਏਲ, ਸ਼ਮਅਯਾਹ, ਅਲਨਾਥਾਨ, ਯਾਰੀਬ, ਅਲਨਾਥਾਨ, ਨਾਥਾਨ, ਜ਼ਕਰਯਾਹ, ਮਸ਼ੁੱਲਾਮ ਨੂੰ ਜੋ ਆਗੂ ਸਨ ਅਤੇ ਯੋਯਾਰੀਬ ਤੇ ਅਲਨਾਥਾਨ ਨੂੰ ਜੋ ਬੁੱਧਵਾਨ ਮਨੁੱਖ ਸਨ ਸੱਦਾ ਭੇਜਿਆ,

Ezra 8:16 (UKJV) Then sent I for Eliezer, for Ariel, for Shemaiah, and for Elnathan, and for Jarib, and for Elnathan, and for Nathan, and for Zechariah, and for Meshullam, chief men; also for Joiarib, and for Elnathan, men of understanding.

14ਬਿਗਵਈ ਦੀ ਵੰਸ਼ਾਵਲੀ ਵਿੱਚੋਂ: ਊਥਈ ਅਤੇ ਜ਼ੱਕੂਰ ਅਤੇ ਉਹਨਾਂ ਦੇ ਨਾਲ 70 ਆਦਮੀ।

15ਮੈਂ ਉਹਨਾਂ ਨੂੰ ਅਹਵਾ ਵੱਲ ਵਗਦੀ ਨਹਿਰ ਕੋਲ ਇਕੱਠਾ ਕੀਤਾ ਅਤੇ ਅਸੀਂ ਉੱਥੇ ਤਿੰਨ ਦਿਨ ਡੇਰਾ ਲਾਇਆ। ਜਦੋਂ ਮੈਂ ਲੋਕਾਂ ਅਤੇ ਜਾਜਕਾਂ ਵਿੱਚ ਜਾਂਚ ਕੀਤੀ ਤਾਂ ਮੈਨੂੰ ਉੱਥੇ ਕੋਈ ਲੇਵੀ ਨਹੀਂ ਮਿਲਿਆ।

16ਤਦ ਮੈਂ ਅਲੀਅਜ਼ਰ, ਅਰੀਏਲ, ਸ਼ਮਅਯਾਹ, ਅਲਨਾਥਾਨ, ਯਾਰੀਬ, ਅਲਨਾਥਾਨ, ਨਾਥਾਨ, ਜ਼ਕਰਯਾਹ, ਮਸ਼ੁੱਲਾਮ ਨੂੰ ਜੋ ਆਗੂ ਸਨ ਅਤੇ ਯੋਯਾਰੀਬ ਤੇ ਅਲਨਾਥਾਨ ਨੂੰ ਜੋ ਬੁੱਧਵਾਨ ਮਨੁੱਖ ਸਨ ਸੱਦਾ ਭੇਜਿਆ,

17ਅਤੇ ਮੈਂ ਉਹਨਾਂ ਨੂੰ ਇੱਦੋ ਕੋਲ ਜਾਣ ਦਾ ਹੁਕਮ ਦਿੱਤਾ, ਜੋ ਕਾਸਿਫ਼ਯਾ ਨਾਮਕ ਸਥਾਨ ਦਾ ਆਗੂਆਂ ਸੀ। ਮੈਂ ਉਹਨਾਂ ਨੂੰ ਈਦੋ ਅਤੇ ਉਸ ਦੇ ਸਾਥੀ ਲੇਵੀਆਂ ਨੂੰ ਜੋ ਕਾਸਿਫ਼ਯਾ ਵਿੱਚ ਭਵਨ ਦੇ ਸੇਵਕ ਸਨ ਦੱਸਿਆ, ਤਾਂ ਜੋ ਉਹ ਸਾਡੇ ਪਰਮੇਸ਼ਵਰ ਦੇ ਘਰ ਲਈ ਸੇਵਾਦਾਰਾਂ ਨੂੰ ਸਾਡੇ ਕੋਲ ਲਿਆਉਣ।

18ਕਿਉਂਕਿ ਸਾਡੇ ਪਰਮੇਸ਼ਵਰ ਦੀ ਕਿਰਪਾ ਦਾ ਹੱਥ ਸਾਡੇ ਉੱਤੇ ਸੀ, ਉਹ ਸਾਡੇ ਲਈ ਸ਼ੇਰੇਬਯਾਹ, ਇੱਕ ਯੋਗ ਮਨੁੱਖ ਲੇਵੀ ਦੇ ਪੁੱਤਰ ਮਹਲੀ ਦੀ ਵੰਸ਼ ਵਿੱਚੋਂ, ਇਸਰਾਏਲ ਦੇ ਪੁੱਤਰ ਅਤੇ ਸ਼ੇਰੇਬਯਾਹ ਦੇ ਪੁੱਤਰਾਂ ਅਤੇ ਭਰਾਵਾਂ ਨੂੰ ਸਾਡੇ ਕੋਲ ਲਿਆਏ ਜੋ ਕੁੱਲ ਮਿਲਾ ਕੇ 18 ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.