ਏਜ਼ਰਾ 8

ਫਿਰ ਅਸੀਂ ਯੇਰੂਸ਼ਲੇਮ ਵਿੱਚ ਪਹੁੰਚੇ ਜਿੱਥੇ ਅਸੀਂ ਤਿੰਨ ਦਿਨ ਆਰਾਮ ਕੀਤਾ।

Ezra 8:32 (UKJV) And we came to Jerusalem, and abode there three days.

30ਤਦ ਜਾਜਕਾਂ ਅਤੇ ਲੇਵੀਆਂ ਨੇ ਉਹ ਚਾਂਦੀ, ਸੋਨਾ ਅਤੇ ਪਵਿੱਤਰ ਵਸਤੂਆਂ ਜੋ ਯੇਰੂਸ਼ਲੇਮ ਵਿੱਚ ਸਾਡੇ ਪਰਮੇਸ਼ਵਰ ਦੇ ਭਵਨ ਵਿੱਚ ਲਿਜਾਣ ਲਈ ਤੋਲੀਆਂ ਗਈਆਂ ਸਨ ਪ੍ਰਾਪਤ ਕੀਤੀਆਂ।

31ਪਹਿਲੇ ਮਹੀਨੇ ਦੇ ਬਾਰ੍ਹਵੇਂ ਦਿਨ ਅਸੀਂ ਅਹਵਾ ਨਹਿਰ ਤੋਂ ਯੇਰੂਸ਼ਲੇਮ ਨੂੰ ਜਾਣ ਲਈ ਤੁਰ ਪਏ। ਸਾਡੇ ਪਰਮੇਸ਼ਵਰ ਦਾ ਹੱਥ ਸਾਡੇ ਉੱਤੇ ਸੀ, ਅਤੇ ਉਸ ਨੇ ਰਾਹ ਵਿੱਚ ਦੁਸ਼ਮਣਾਂ ਅਤੇ ਡਾਕੂਆਂ ਤੋਂ ਸਾਡੀ ਰੱਖਿਆ ਕੀਤੀ।

32ਫਿਰ ਅਸੀਂ ਯੇਰੂਸ਼ਲੇਮ ਵਿੱਚ ਪਹੁੰਚੇ ਜਿੱਥੇ ਅਸੀਂ ਤਿੰਨ ਦਿਨ ਆਰਾਮ ਕੀਤਾ।

33ਚੌਥੇ ਦਿਨ ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਵਿੱਚ ਚਾਂਦੀ ਅਤੇ ਸੋਨਾ ਅਤੇ ਪਵਿੱਤਰ ਵਸਤੂਆਂ ਨੂੰ ਊਰੀਯਾਹ ਦੇ ਪੁੱਤਰ ਮਰੇਮੋਥ ਜਾਜਕ ਦੇ ਹੱਥਾਂ ਵਿੱਚ ਤੋਲਿਆ। ਫੀਨਹਾਸ ਦਾ ਪੁੱਤਰ ਅਲਆਜ਼ਾਰ ਉਸ ਦੇ ਨਾਲ ਸੀ ਅਤੇ ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿੰਨੂਈ ਦਾ ਪੁੱਤਰ ਨੋਆਦਯਾਹ ਲੇਵੀ ਵੀ ਸਨ।

34ਉਹਨਾਂ ਸਾਰੀਆਂ ਵਸਤੂਆਂ ਨੂੰ ਗਿਣ ਕੇ ਅਤੇ ਤੋਲ ਕੇ, ਉਨ੍ਹਾਂ ਦਾ ਪੂਰਾ ਤੋਲ ਉਸੇ ਸਮੇਂ ਲਿਖ ਲਿਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.