32ਫਿਰ ਅਸੀਂ ਯੇਰੂਸ਼ਲੇਮ ਵਿੱਚ ਪਹੁੰਚੇ ਜਿੱਥੇ ਅਸੀਂ ਤਿੰਨ ਦਿਨ ਆਰਾਮ ਕੀਤਾ।
33ਚੌਥੇ ਦਿਨ ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਵਿੱਚ ਚਾਂਦੀ ਅਤੇ ਸੋਨਾ ਅਤੇ ਪਵਿੱਤਰ ਵਸਤੂਆਂ ਨੂੰ ਊਰੀਯਾਹ ਦੇ ਪੁੱਤਰ ਮਰੇਮੋਥ ਜਾਜਕ ਦੇ ਹੱਥਾਂ ਵਿੱਚ ਤੋਲਿਆ। ਫੀਨਹਾਸ ਦਾ ਪੁੱਤਰ ਅਲਆਜ਼ਾਰ ਉਸ ਦੇ ਨਾਲ ਸੀ ਅਤੇ ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿੰਨੂਈ ਦਾ ਪੁੱਤਰ ਨੋਆਦਯਾਹ ਲੇਵੀ ਵੀ ਸਨ।
34ਉਹਨਾਂ ਸਾਰੀਆਂ ਵਸਤੂਆਂ ਨੂੰ ਗਿਣ ਕੇ ਅਤੇ ਤੋਲ ਕੇ, ਉਨ੍ਹਾਂ ਦਾ ਪੂਰਾ ਤੋਲ ਉਸੇ ਸਮੇਂ ਲਿਖ ਲਿਆ ਗਿਆ।
35ਤਦ ਉਹ ਜਿਹੜੇ ਗ਼ੁਲਾਮੀ ਤੋਂ ਮੁੜੇ ਸਨ ਇਸਰਾਏਲ ਦੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ: ਸਾਰੇ ਇਸਰਾਏਲ ਲਈ ਬਾਰਾਂ ਬਲਦ, ਛਿਆਨਵੇਂ ਭੇਡੂ, ਸੱਤਰ ਲੇਲੇ ਅਤੇ ਪਾਪ ਦੀ ਭੇਟ ਵਜੋਂ ਬਾਰਾਂ ਬੱਕਰੇ। ਇਹ ਸਭ ਕੁਝ ਯਾਹਵੇਹ ਲਈ ਹੋਮ ਦੀ ਭੇਟ ਸੀ।
36ਉਹਨਾਂ ਨੇ ਰਾਜੇ ਦੇ ਹੁਕਮ ਸ਼ਾਹੀ ਸ਼ਾਸਕਾਂ ਅਤੇ ਫ਼ਰਾਤ ਦੇ ਪਾਰ ਦੇ ਰਾਜਪਾਲਾਂ ਨੂੰ ਵੀ ਦਿੱਤੇ, ਜਿਨ੍ਹਾਂ ਨੇ ਫਿਰ ਲੋਕਾਂ ਅਤੇ ਪਰਮੇਸ਼ਵਰ ਦੇ ਭਵਨ ਦੀ ਸਹਾਇਤਾ ਕੀਤੀ।