ਏਜ਼ਰਾ 8

ਚੌਥੇ ਦਿਨ ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਵਿੱਚ ਚਾਂਦੀ ਅਤੇ ਸੋਨਾ ਅਤੇ ਪਵਿੱਤਰ ਵਸਤੂਆਂ ਨੂੰ ਊਰੀਯਾਹ ਦੇ ਪੁੱਤਰ ਮਰੇਮੋਥ ਜਾਜਕ ਦੇ ਹੱਥਾਂ ਵਿੱਚ ਤੋਲਿਆ। ਫੀਨਹਾਸ ਦਾ ਪੁੱਤਰ ਅਲਆਜ਼ਾਰ ਉਸ ਦੇ ਨਾਲ ਸੀ ਅਤੇ ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿੰਨੂਈ ਦਾ ਪੁੱਤਰ ਨੋਆਦਯਾਹ ਲੇਵੀ ਵੀ ਸਨ।

Ezra 8:33 (UKJV) Now on the fourth day was the silver and the gold and the vessels weighed in the house of our God by the hand of Meremoth the son of Uriah the priest; and with him was Eleazar the son of Phinehas; and with them was Jozabad the son of Jeshua, and Noadiah the son of Binnui, Levites;

31ਪਹਿਲੇ ਮਹੀਨੇ ਦੇ ਬਾਰ੍ਹਵੇਂ ਦਿਨ ਅਸੀਂ ਅਹਵਾ ਨਹਿਰ ਤੋਂ ਯੇਰੂਸ਼ਲੇਮ ਨੂੰ ਜਾਣ ਲਈ ਤੁਰ ਪਏ। ਸਾਡੇ ਪਰਮੇਸ਼ਵਰ ਦਾ ਹੱਥ ਸਾਡੇ ਉੱਤੇ ਸੀ, ਅਤੇ ਉਸ ਨੇ ਰਾਹ ਵਿੱਚ ਦੁਸ਼ਮਣਾਂ ਅਤੇ ਡਾਕੂਆਂ ਤੋਂ ਸਾਡੀ ਰੱਖਿਆ ਕੀਤੀ।

32ਫਿਰ ਅਸੀਂ ਯੇਰੂਸ਼ਲੇਮ ਵਿੱਚ ਪਹੁੰਚੇ ਜਿੱਥੇ ਅਸੀਂ ਤਿੰਨ ਦਿਨ ਆਰਾਮ ਕੀਤਾ।

33ਚੌਥੇ ਦਿਨ ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਵਿੱਚ ਚਾਂਦੀ ਅਤੇ ਸੋਨਾ ਅਤੇ ਪਵਿੱਤਰ ਵਸਤੂਆਂ ਨੂੰ ਊਰੀਯਾਹ ਦੇ ਪੁੱਤਰ ਮਰੇਮੋਥ ਜਾਜਕ ਦੇ ਹੱਥਾਂ ਵਿੱਚ ਤੋਲਿਆ। ਫੀਨਹਾਸ ਦਾ ਪੁੱਤਰ ਅਲਆਜ਼ਾਰ ਉਸ ਦੇ ਨਾਲ ਸੀ ਅਤੇ ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿੰਨੂਈ ਦਾ ਪੁੱਤਰ ਨੋਆਦਯਾਹ ਲੇਵੀ ਵੀ ਸਨ।

34ਉਹਨਾਂ ਸਾਰੀਆਂ ਵਸਤੂਆਂ ਨੂੰ ਗਿਣ ਕੇ ਅਤੇ ਤੋਲ ਕੇ, ਉਨ੍ਹਾਂ ਦਾ ਪੂਰਾ ਤੋਲ ਉਸੇ ਸਮੇਂ ਲਿਖ ਲਿਆ ਗਿਆ।

35ਤਦ ਉਹ ਜਿਹੜੇ ਗ਼ੁਲਾਮੀ ਤੋਂ ਮੁੜੇ ਸਨ ਇਸਰਾਏਲ ਦੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ: ਸਾਰੇ ਇਸਰਾਏਲ ਲਈ ਬਾਰਾਂ ਬਲਦ, ਛਿਆਨਵੇਂ ਭੇਡੂ, ਸੱਤਰ ਲੇਲੇ ਅਤੇ ਪਾਪ ਦੀ ਭੇਟ ਵਜੋਂ ਬਾਰਾਂ ਬੱਕਰੇ। ਇਹ ਸਭ ਕੁਝ ਯਾਹਵੇਹ ਲਈ ਹੋਮ ਦੀ ਭੇਟ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.