ਏਜ਼ਰਾ 9

ਇਹ ਗੱਲਾਂ ਪੂਰੀਆਂ ਹੋਣ ਤੋਂ ਬਾਅਦ, ਆਗੂ ਮੇਰੇ ਕੋਲ ਆਏ ਅਤੇ ਆਖਿਆ, “ਇਸਰਾਏਲ ਦੇ ਲੋਕਾਂ ਨੇ, ਜਾਜਕਾਂ ਅਤੇ ਲੇਵੀਆਂ ਸਮੇਤ, ਆਪਣੇ ਆਪ ਨੂੰ ਗੁਆਂਢੀ ਲੋਕਾਂ ਤੋਂ ਵੱਖ ਨਹੀਂ ਰੱਖਿਆ। ਪਰ ਕਨਾਨੀਆਂ, ਹਿੱਤੀਆਂ, ਪਰਿੱਜ਼ੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀ ਅਤੇ ਅਮੋਰੀਆਂ ਦੇ ਘਿਣਾਉਣੇ ਕੰਮ ਦੇ ਅਨੁਸਾਰ ਕੰਮ ਕਰਦੇ ਸਨ।

Ezra 9:1 (UKJV) Now when these things were done, the princes came to me, saying, The people of Israel, and the priests, and the Levites, have not separated themselves from the people of the lands, doing according to their abominations, even of the Canaanites, the Hittites, the Perizzites, the Jebusites, the Ammonites, the Moabites, the Egyptians, and the Amorites.

1ਇਹ ਗੱਲਾਂ ਪੂਰੀਆਂ ਹੋਣ ਤੋਂ ਬਾਅਦ, ਆਗੂ ਮੇਰੇ ਕੋਲ ਆਏ ਅਤੇ ਆਖਿਆ, “ਇਸਰਾਏਲ ਦੇ ਲੋਕਾਂ ਨੇ, ਜਾਜਕਾਂ ਅਤੇ ਲੇਵੀਆਂ ਸਮੇਤ, ਆਪਣੇ ਆਪ ਨੂੰ ਗੁਆਂਢੀ ਲੋਕਾਂ ਤੋਂ ਵੱਖ ਨਹੀਂ ਰੱਖਿਆ। ਪਰ ਕਨਾਨੀਆਂ, ਹਿੱਤੀਆਂ, ਪਰਿੱਜ਼ੀਆਂ, ਯਬੂਸੀਆਂ, ਅੰਮੋਨੀਆਂ, ਮੋਆਬੀਆਂ, ਮਿਸਰੀ ਅਤੇ ਅਮੋਰੀਆਂ ਦੇ ਘਿਣਾਉਣੇ ਕੰਮ ਦੇ ਅਨੁਸਾਰ ਕੰਮ ਕਰਦੇ ਸਨ।

2ਉਹਨਾਂ ਨੇ ਆਪਣੀਆਂ ਕੁਝ ਧੀਆਂ ਨੂੰ ਆਪਣੇ ਅਤੇ ਆਪਣੇ ਪੁੱਤਰਾਂ ਲਈ ਪਤਨੀਆਂ ਬਣਾ ਲਿਆ ਹੈ ਅਤੇ ਪਵਿੱਤਰ ਜਾਤੀ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਰਲਾਇਆ ਹੈ ਅਤੇ ਇਸ ਅਪਰਾਧ ਵਿੱਚ ਆਗੂ ਅਤੇ ਹਾਕਮ ਸਭ ਤੋਂ ਅੱਗੇ ਹਨ।”

3ਜਦ ਮੈਂ ਇਹ ਗੱਲ ਸੁਣੀ ਤਾਂ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਦਿੱਤੀ ਅਤੇ ਆਪਣੇ ਸਿਰ ਤੇ ਦਾੜ੍ਹੀ ਦੇ ਵਾਲ਼ ਪੁੱਟੇ ਅਤੇ ਸੁੰਨ ਹੋ ਕੇ ਬੈਠ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.