ਅੱਯੋਬ 10

“ਪਰ ਇਹ ਉਹ ਹੈ ਜੋ ਤੁਸੀਂ ਆਪਣੇ ਦਿਲ ਵਿੱਚ ਛੁਪਾਇਆ ਸੀ, ਅਤੇ ਮੈਂ ਜਾਣਦਾ ਹਾਂ ਕਿ ਇਹ ਤੁਹਾਡੇ ਮਨ ਵਿੱਚ ਸੀ:

Job 10:13 (UKJV) And these things have you hid in yours heart: I know that this is with you.

11ਕੀ ਮੈਨੂੰ ਚਮੜੀ ਅਤੇ ਮਾਸ ਨਹੀਂ ਪਹਿਨਾਇਆ ਅਤੇ ਮੈਨੂੰ ਹੱਡੀਆਂ ਅਤੇ ਨਸਾਂ ਨਾਲ ਨਹੀਂ ਬੁਣਿਆ?

12ਤੂੰ ਮੈਨੂੰ ਜੀਵਨ ਬਖ਼ਸ਼ਿਆ ਅਤੇ ਮੈਨੂੰ ਦਿਆਲਤਾ ਵਿਖਾਈ, ਅਤੇ ਆਪਣੇ ਉਪਦੇਸ਼ ਵਿੱਚ ਮੇਰੀ ਆਤਮਾ ਦੀ ਨਿਗਰਾਨੀ ਕੀਤੀ।

13“ਪਰ ਇਹ ਉਹ ਹੈ ਜੋ ਤੁਸੀਂ ਆਪਣੇ ਦਿਲ ਵਿੱਚ ਛੁਪਾਇਆ ਸੀ, ਅਤੇ ਮੈਂ ਜਾਣਦਾ ਹਾਂ ਕਿ ਇਹ ਤੁਹਾਡੇ ਮਨ ਵਿੱਚ ਸੀ:

14ਜੇਕਰ ਮੈਂ ਪਾਪ ਕਰਾਂ, ਤਾਂ ਤੂੰ ਮੈਨੂੰ ਦੇਖ ਲਵੇਂਗਾ ਅਤੇ ਮੈਨੂੰ ਨਿਰਦੋਸ਼ ਨਹੀਂ ਛੱਡੇਗਾ।

15ਮੇਰੇ ਉੱਤੇ ਹਾਏ, ਜੇਕਰ ਮੈਂ ਕਸੂਰਵਾਰ ਹਾਂ! ਭਾਵੇਂ ਮੈਂ ਨਿਰਦੋਸ਼ ਹਾਂ, ਮੈਂ ਆਪਣਾ ਸਿਰ ਨਹੀਂ ਚੁੱਕ ਸਕਦਾ, ਕਿਉਂਕਿ ਮੈਂ ਸ਼ਰਮ ਨਾਲ ਭਰਿਆ ਹੋਇਆ ਹਾਂ ਅਤੇ ਆਪਣੇ ਦੁੱਖ ਵਿੱਚ ਡੁੱਬ ਗਿਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.