ਅੱਯੋਬ 11

“ਕੀ ਤੁਸੀਂ ਪਰਮੇਸ਼ਵਰ ਦੇ ਰਹੱਸਾਂ ਨੂੰ ਸਮਝ ਸਕਦੇ ਹੋ? ਕੀ ਤੂੰ ਸਰਵਸ਼ਕਤੀਮਾਨ ਦੀਆਂ ਹੱਦਾਂ ਦੀ ਜਾਂਚ ਕਰ ਸਕਦਾ ਹੈ?

Job 11:7 (UKJV) Can you by searching find out God? can you find out the Almighty unto perfection?

5ਹਾਏ, ਮੈਂ ਕਿਵੇਂ ਚਾਹੁੰਦਾ ਹਾਂ ਕਿ ਪਰਮੇਸ਼ਵਰ ਬੋਲਦਾ, ਕਿ ਉਹ ਤੁਹਾਡੇ ਵਿਰੁੱਧ ਆਪਣੇ ਬੁੱਲ੍ਹ ਖੋਲ੍ਹੇ

6ਅਤੇ ਤੁਹਾਨੂੰ ਸਿਆਣਪ ਦੇ ਭੇਦ ਪ੍ਰਗਟ ਕਰਦਾ ਹੈ, ਕਿਉਂਕਿ ਸੱਚੀ ਬੁੱਧੀ ਦੇ ਦੋ ਪਾਸੇ ਹਨ। ਇਹ ਜਾਣੋ: ਪਰਮੇਸ਼ਵਰ ਨੇ ਤੇਰੇ ਕੁਝ ਪਾਪਾਂ ਨੂੰ ਵੀ ਭੁੱਲਾ ਦਿੱਤਾ ਹੈ।

7“ਕੀ ਤੁਸੀਂ ਪਰਮੇਸ਼ਵਰ ਦੇ ਰਹੱਸਾਂ ਨੂੰ ਸਮਝ ਸਕਦੇ ਹੋ? ਕੀ ਤੂੰ ਸਰਵਸ਼ਕਤੀਮਾਨ ਦੀਆਂ ਹੱਦਾਂ ਦੀ ਜਾਂਚ ਕਰ ਸਕਦਾ ਹੈ?

8ਉਹ ਉੱਪਰਲੇ ਅਕਾਸ਼ਾਂ ਨਾਲੋਂ ਉੱਚੇ ਹਨ, ਤੂੰ ਕੀ ਕਰ ਸਕਦਾ ਹੈ? ਉਹ ਹੇਠਾਂ ਦੀਆਂ ਡੂੰਘਾਈਆਂ ਨਾਲੋਂ ਡੂੰਘੀਆਂ ਹਨ, ਤੂੰ ਕੀ ਜਾਣ ਸਕਦਾ ਹੈ?

9ਉਹਨਾਂ ਦਾ ਮਾਪ ਧਰਤੀ ਨਾਲੋਂ ਲੰਬਾ ਅਤੇ ਸਮੁੰਦਰ ਨਾਲੋਂ ਚੌੜਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.