6ਅਤੇ ਤੁਹਾਨੂੰ ਸਿਆਣਪ ਦੇ ਭੇਦ ਪ੍ਰਗਟ ਕਰਦਾ ਹੈ, ਕਿਉਂਕਿ ਸੱਚੀ ਬੁੱਧੀ ਦੇ ਦੋ ਪਾਸੇ ਹਨ। ਇਹ ਜਾਣੋ: ਪਰਮੇਸ਼ਵਰ ਨੇ ਤੇਰੇ ਕੁਝ ਪਾਪਾਂ ਨੂੰ ਵੀ ਭੁੱਲਾ ਦਿੱਤਾ ਹੈ।
7“ਕੀ ਤੁਸੀਂ ਪਰਮੇਸ਼ਵਰ ਦੇ ਰਹੱਸਾਂ ਨੂੰ ਸਮਝ ਸਕਦੇ ਹੋ? ਕੀ ਤੂੰ ਸਰਵਸ਼ਕਤੀਮਾਨ ਦੀਆਂ ਹੱਦਾਂ ਦੀ ਜਾਂਚ ਕਰ ਸਕਦਾ ਹੈ?
8ਉਹ ਉੱਪਰਲੇ ਅਕਾਸ਼ਾਂ ਨਾਲੋਂ ਉੱਚੇ ਹਨ, ਤੂੰ ਕੀ ਕਰ ਸਕਦਾ ਹੈ? ਉਹ ਹੇਠਾਂ ਦੀਆਂ ਡੂੰਘਾਈਆਂ ਨਾਲੋਂ ਡੂੰਘੀਆਂ ਹਨ, ਤੂੰ ਕੀ ਜਾਣ ਸਕਦਾ ਹੈ?
9ਉਹਨਾਂ ਦਾ ਮਾਪ ਧਰਤੀ ਨਾਲੋਂ ਲੰਬਾ ਅਤੇ ਸਮੁੰਦਰ ਨਾਲੋਂ ਚੌੜਾ ਹੈ।
10“ਜੇ ਉਹ ਤੁਹਾਡੇ ਨਾਲ ਆ ਕੇ ਤੁਹਾਨੂੰ ਜੇਲ੍ਹ ਵਿੱਚ ਬੰਦ ਕਰ ਦੇਵੇ ਅਤੇ ਅਦਾਲਤ ਬੁਲਾਵੇ, ਤਾਂ ਕੌਣ ਉਸਦਾ ਵਿਰੋਧ ਕਰ ਸਕਦਾ ਹੈ?