2“ਬੇਸ਼ੱਕ ਤੁਸੀਂ ਹੀ ਉਹ ਲੋਕ ਹੋ, ਅਤੇ ਤੁਹਾਡੇ ਨਾਲ ਬੁੱਧ ਮਰ ਜਾਵੇਗੀ!
3ਪਰ ਮੇਰੇ ਕੋਲ ਮਨ ਤੇ ਤੂੰ ਹੀ ਹੈ; ਮੈਂ ਤੁਹਾਡੇ ਨਾਲੋਂ ਨੀਵਾਂ ਨਹੀਂ ਹਾਂ। ਇਹ ਸਭ ਗੱਲਾਂ ਕੌਣ ਨਹੀਂ ਜਾਣਦਾ?
4“ਮੈਂ ਆਪਣੇ ਦੋਸਤਾਂ ਲਈ ਮਜ਼ਾਕ ਦਾ ਪਾਤਰ ਬਣ ਗਿਆ ਹਾਂ, ਭਾਵੇਂ ਮੈਂ ਪਰਮੇਸ਼ਵਰ ਨੂੰ ਪੁਕਾਰਿਆ ਅਤੇ ਉਸ ਨੇ ਉੱਤਰ ਦਿੱਤਾ; ਸਿਰਫ ਮਜ਼ਾਕ ਦਾ ਪਾਤਰ, ਭਾਵੇਂ ਕਿ ਧਰਮੀ ਅਤੇ ਨਿਰਦੋਸ਼!
5ਜਿਹੜੇ ਸੁਖੀ ਹਨ ਉਹਨਾਂ ਨੂੰ ਬਦਕਿਸਮਤਾਂ ਨਾਲ ਨਫ਼ਰਤ ਹੁੰਦੀ ਹੈ ਉਹਨਾਂ ਦੀ ਕਿਸਮਤ ਜਿਨ੍ਹਾਂ ਦੇ ਪੈਰ ਤਿਲਕ ਰਹੇ ਹਨ।
6ਲੁਟੇਰਿਆਂ ਦੇ ਤੰਬੂ ਕਾਇਮ ਹਨ, ਅਤੇ ਪਰਮੇਸ਼ਵਰ ਨੂੰ ਭੜਕਾਉਣ ਵਾਲੇ ਸੁਰੱਖਿਅਤ ਹਨ ਉਹ ਇਹ ਸਮਝਦੇ ਹਨ ਕਿ ਪਰਮੇਸ਼ਵਰ ਉਹਨਾਂ ਦੀ ਮੁੱਠੀ ਵਿੱਚ ਹੈ।