ਅੱਯੋਬ 15

ਦੁੱਖ ਅਤੇ ਕਸ਼ਟ ਉਸ ਨੂੰ ਦਹਿਸ਼ਤ ਨਾਲ ਭਰ ਦਿੰਦੇ ਹਨ; ਮੁਸੀਬਤਾਂ ਉਸ ਉੱਤੇ ਆ ਪੈਂਦੀਆ ਹਨ, ਜਿਵੇਂ ਰਾਜਾ ਹਮਲਾ ਕਰਨ ਲਈ ਤਿਆਰ ਹੁੰਦਾ ਹੈ,

Job 15:24 (UKJV) Trouble and anguish shall make him afraid; they shall prevail against him, as a king ready to the battle.

22ਉਹ ਨੂੰ ਇਹ ਵਿਸ਼ਵਾਸ ਨਹੀਂ ਹੈ ਕਿ ਉਹ ਹਨੇਰੇ ਵਿੱਚੋਂ ਮੁੜ ਆਵੇਗਾ; ਅਤੇ ਤਲਵਾਰ ਉਸਨੂੰ ਉਡੀਕਦੀ ਹੈ।

23ਉਹ ਚੀਲ ਵਾਂਗ ਭੋਜਨ ਲਈ ਭਟਕਦਾ ਹੈ; ਉਹ ਜਾਣਦਾ ਹੈ ਕਿ ਹਨੇਰੇ ਦਾ ਦਿਨ ਨੇੜੇ ਹੈ।

24ਦੁੱਖ ਅਤੇ ਕਸ਼ਟ ਉਸ ਨੂੰ ਦਹਿਸ਼ਤ ਨਾਲ ਭਰ ਦਿੰਦੇ ਹਨ; ਮੁਸੀਬਤਾਂ ਉਸ ਉੱਤੇ ਆ ਪੈਂਦੀਆ ਹਨ, ਜਿਵੇਂ ਰਾਜਾ ਹਮਲਾ ਕਰਨ ਲਈ ਤਿਆਰ ਹੁੰਦਾ ਹੈ,

25ਕਿਉਂਕਿ ਉਹ ਪਰਮੇਸ਼ਵਰ ਦੇ ਵਿਰੁੱਧ ਆਪਣਾ ਹੱਥ ਚੁੱਕਦਾ ਹੈ, ਅਤੇ ਸਰਵਸ਼ਕਤੀਮਾਨ ਦੇ ਵਿਰੁੱਧ ਸਿਰ ਚੁੱਕਦਾ ਹੈ,

26ਇੱਕ ਮੋਟੀ, ਮਜ਼ਬੂਤ ਢਾਲ਼ ਨਾਲ ਉਸ ਦੇ ਵਿਰੁੱਧ ਦੋਸ਼ ਲਗਾ ਰਿਹਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.