ਅੱਯੋਬ 18

ਤੂੰ ਜੋ ਆਪਣੇ ਕ੍ਰੋਧ ਵਿੱਚ ਆਪਣੇ ਆਪ ਨੂੰ ਪਾੜਦਾ ਹੈ, ਕੀ ਧਰਤੀ ਤੇਰੇ ਲਈ ਤਿਆਗ ਦਿੱਤੀ ਜਾਵੇ? ਜਾਂ ਕੀ ਚੱਟਾਨਾਂ ਨੂੰ ਆਪਣੀ ਥਾਂ ਤੋਂ ਹਿਲਾ ਦੇਣਾ ਚਾਹੀਦਾ ਹੈ।

Job 18:4 (UKJV) He tears himself in his anger: shall the earth be forsaken for you? and shall the rock be removed out of his place?

2“ਤੂੰ ਇਹ ਭਾਸ਼ਣ ਕਦੋਂ ਖਤਮ ਕਰੇਗਾ? ਸਮਝਦਾਰ ਬਣ ਅਤੇ ਫਿਰ ਅਸੀਂ ਗੱਲ ਕਰ ਸਕਦੇ ਹਾਂ।

3ਤੇਰੀ ਨਜ਼ਰ ਵਿੱਚ ਸਾਨੂੰ ਪਸ਼ੂ ਕਿਉਂ ਸਮਝਿਆ ਜਾਂਦਾ ਹੈ ਅਤੇ ਮੂਰਖ ਕਿਉਂ ਮੰਨਿਆ ਜਾਂਦਾ ਹੈ?

4ਤੂੰ ਜੋ ਆਪਣੇ ਕ੍ਰੋਧ ਵਿੱਚ ਆਪਣੇ ਆਪ ਨੂੰ ਪਾੜਦਾ ਹੈ, ਕੀ ਧਰਤੀ ਤੇਰੇ ਲਈ ਤਿਆਗ ਦਿੱਤੀ ਜਾਵੇ? ਜਾਂ ਕੀ ਚੱਟਾਨਾਂ ਨੂੰ ਆਪਣੀ ਥਾਂ ਤੋਂ ਹਿਲਾ ਦੇਣਾ ਚਾਹੀਦਾ ਹੈ।

5“ਦੁਸ਼ਟ ਮਨੁੱਖ ਦਾ ਦੀਵਾ ਬੁਝ ਜਾਂਦਾ ਹੈ; ਉਸ ਦੀ ਅੱਗ ਦੀ ਲਾਟ ਬਲਦੀ ਬੰਦ ਹੋ ਜਾਂਦੀ ਹੈ।

6ਉਸਦੇ ਤੰਬੂ ਵਿੱਚ ਚਾਨਣ ਹਨੇਰਾ ਹੋ ਜਾਂਦਾ ਹੈ; ਉਸਦੇ ਉੱਪਰ ਦਾ ਦੀਵਾ ਬੁਝ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.