17ਉਹਨਾਂ ਨੇ ਪਰਮੇਸ਼ਵਰ ਨੂੰ ਕਿਹਾ, ‘ਸਾਨੂੰ ਇਕੱਲਾ ਛੱਡ ਦੇ! ਸਰਵਸ਼ਕਤੀਮਾਨ ਸਾਡਾ ਕੀ ਕਰ ਸਕਦਾ ਹੈ?’
18ਫਿਰ ਵੀ ਇਹ ਉਹ ਸੀ ਜਿਸ ਨੇ ਉਹਨਾਂ ਦੇ ਘਰਾਂ ਨੂੰ ਚੰਗੀਆਂ ਚੀਜ਼ਾਂ ਨਾਲ ਭਰ ਦਿੱਤਾ, ਇਸ ਲਈ ਮੈਂ ਦੁਸ਼ਟਾਂ ਦੀਆਂ ਯੋਜਨਾਵਾਂ ਤੋਂ ਦੂਰ ਰਹਿੰਦਾ ਹਾਂ।
19ਧਰਮੀ ਆਪਣੀ ਬਰਬਾਦੀ ਵੇਖ ਕੇ ਖੁਸ਼ ਹੁੰਦੇ ਹਨ; ਨਿਰਦੋਸ਼ ਉਹਨਾਂ ਦਾ ਮਜ਼ਾਕ ਉਡਾਉਂਦੇ ਹੋਏ ਆਖਦੇ ਹਨ,
20‘ਯਕੀਨਨ ਸਾਡੇ ਦੁਸ਼ਮਣ ਤਬਾਹ ਹੋ ਗਏ ਹਨ, ਅਤੇ ਅੱਗ ਉਹਨਾਂ ਦੀ ਦੌਲਤ ਨੂੰ ਖਾ ਜਾਂਦੀ ਹੈ।’
21“ਪਰਮੇਸ਼ਵਰ ਦੇ ਅਧੀਨ ਹੋ ਅਤੇ ਸ਼ਾਤੀ ਵਿੱਚ ਉਸ ਨਾਲ ਰਹਿ; ਇਸ ਤਰ੍ਹਾਂ ਤੇਰੀ ਵਿੱਚ ਖੁਸ਼ਹਾਲੀ ਆਵੇਗੀ।