1ਫਿਰ ਅੱਯੋਬ ਨੇ ਜਵਾਬ ਦਿੱਤਾ:
2“ਅੱਜ ਵੀ ਮੇਰੀ ਸ਼ਿਕਾਇਤ ਕੌੜੀ ਹੈ; ਮੇਰੇ ਹਾਉਂਕੇ ਭਰਨ ਦੇ ਬਾਵਜੂਦ ਉਸਦਾ ਹੱਥ ਭਾਰਾ ਹੈ।
3ਕਾਸ਼ ਮੈਨੂੰ ਪਤਾ ਹੁੰਦਾ ਕਿ ਉਸਨੂੰ ਕਿੱਥੇ ਲੱਭਣਾ ਹੈ; ਕਾਸ਼ ਮੈਂ ਉਸ ਦੇ ਰਹਿਣ ਵਾਲੇ ਸਥਾਨ ਤੇ ਜਾ ਸਕਦਾ!
4ਮੈਂ ਉਸ ਅੱਗੇ ਆਪਣਾ ਪੱਖ ਬਿਆਨ ਕਰਾਂਗਾ ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਾਂਗਾ।