ਅੱਯੋਬ 23

ਮੈਂ ਉਸ ਅੱਗੇ ਆਪਣਾ ਪੱਖ ਬਿਆਨ ਕਰਾਂਗਾ ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਾਂਗਾ।

Job 23:4 (UKJV) I would order my cause before him, and fill my mouth with arguments.

2“ਅੱਜ ਵੀ ਮੇਰੀ ਸ਼ਿਕਾਇਤ ਕੌੜੀ ਹੈ; ਮੇਰੇ ਹਾਉਂਕੇ ਭਰਨ ਦੇ ਬਾਵਜੂਦ ਉਸਦਾ ਹੱਥ ਭਾਰਾ ਹੈ।

3ਕਾਸ਼ ਮੈਨੂੰ ਪਤਾ ਹੁੰਦਾ ਕਿ ਉਸਨੂੰ ਕਿੱਥੇ ਲੱਭਣਾ ਹੈ; ਕਾਸ਼ ਮੈਂ ਉਸ ਦੇ ਰਹਿਣ ਵਾਲੇ ਸਥਾਨ ਤੇ ਜਾ ਸਕਦਾ!

4ਮੈਂ ਉਸ ਅੱਗੇ ਆਪਣਾ ਪੱਖ ਬਿਆਨ ਕਰਾਂਗਾ ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਾਂਗਾ।

5ਮੈਂ ਜਾਣਾਂਗਾ ਕਿ ਉਹ ਮੈਨੂੰ ਕੀ ਜਵਾਬ ਦੇਵੇਗਾ, ਅਤੇ ਵਿਚਾਰ ਕਰਾਂਗਾ ਕਿ ਉਹ ਮੈਨੂੰ ਕੀ ਕਹੇਗਾ।

6ਕੀ ਉਹ ਜ਼ੋਰਦਾਰ ਢੰਗ ਨਾਲ ਮੇਰਾ ਵਿਰੋਧ ਕਰੇਗਾ? ਨਹੀਂ, ਉਹ ਮੇਰੇ ਵਿਰੁੱਧ ਦੋਸ਼ ਨਹੀਂ ਲਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.