ਅੱਯੋਬ 23

ਕਾਸ਼ ਮੈਨੂੰ ਪਤਾ ਹੁੰਦਾ ਕਿ ਉਸਨੂੰ ਕਿੱਥੇ ਲੱਭਣਾ ਹੈ; ਕਾਸ਼ ਮੈਂ ਉਸ ਦੇ ਰਹਿਣ ਵਾਲੇ ਸਥਾਨ ਤੇ ਜਾ ਸਕਦਾ!

Job 23:3 (UKJV) Oh that I knew where I might find him! that I might come even to his seat!

1ਫਿਰ ਅੱਯੋਬ ਨੇ ਜਵਾਬ ਦਿੱਤਾ:

2“ਅੱਜ ਵੀ ਮੇਰੀ ਸ਼ਿਕਾਇਤ ਕੌੜੀ ਹੈ; ਮੇਰੇ ਹਾਉਂਕੇ ਭਰਨ ਦੇ ਬਾਵਜੂਦ ਉਸਦਾ ਹੱਥ ਭਾਰਾ ਹੈ।

3ਕਾਸ਼ ਮੈਨੂੰ ਪਤਾ ਹੁੰਦਾ ਕਿ ਉਸਨੂੰ ਕਿੱਥੇ ਲੱਭਣਾ ਹੈ; ਕਾਸ਼ ਮੈਂ ਉਸ ਦੇ ਰਹਿਣ ਵਾਲੇ ਸਥਾਨ ਤੇ ਜਾ ਸਕਦਾ!

4ਮੈਂ ਉਸ ਅੱਗੇ ਆਪਣਾ ਪੱਖ ਬਿਆਨ ਕਰਾਂਗਾ ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਾਂਗਾ।

5ਮੈਂ ਜਾਣਾਂਗਾ ਕਿ ਉਹ ਮੈਨੂੰ ਕੀ ਜਵਾਬ ਦੇਵੇਗਾ, ਅਤੇ ਵਿਚਾਰ ਕਰਾਂਗਾ ਕਿ ਉਹ ਮੈਨੂੰ ਕੀ ਕਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.