ਅੱਯੋਬ 24

ਕੱਪੜਿਆਂ ਦੀ ਘਾਟ ਕਾਰਨ, ਉਹ ਨੰਗੇ ਘੁੰਮਦੇ ਹਨ; ਅਤੇ ਭੁੱਖ ਦੇ ਮਾਰੇ ਭਰੀਆਂ ਚੁੰਗਦੇ ਹਨ।

Job 24:10 (UKJV) They cause him to go naked without clothing, and they take away the sheaf from the hungry;

8ਉਹ ਪਹਾੜੀ ਮੀਂਹ ਨਾਲ ਭਿੱਜ ਜਾਂਦੇ ਹਨ ਅਤੇ ਪਨਾਹ ਦੀ ਘਾਟ ਕਾਰਨ ਚੱਟਾਨਾਂ ਨੂੰ ਚਿੰਬੜ ਜਾਂਦੇ ਹਨ।

9ਅਨਾਥ ਬੱਚੇ ਨੂੰ ਮਾਂ ਦੀ ਛਾਤੀ ਤੋਂ ਖੋਹ ਲੈਂਦੇ ਹਨ; ਅਤੇ ਗਰੀਬ ਦਾ ਕੱਪੜਾ ਗਹਿਣੇ ਰੱਖ ਲੈਂਦੇ ਹਨ।

10ਕੱਪੜਿਆਂ ਦੀ ਘਾਟ ਕਾਰਨ, ਉਹ ਨੰਗੇ ਘੁੰਮਦੇ ਹਨ; ਅਤੇ ਭੁੱਖ ਦੇ ਮਾਰੇ ਭਰੀਆਂ ਚੁੰਗਦੇ ਹਨ।

11ਉਹ ਜ਼ੈਤੂਨ ਦੇ ਤੇਲ ਨੂੰ ਇਸ ਦਾ ਸੁਆਦ ਲੈਣ ਦੀ ਇਜਾਜ਼ਤ ਦਿੱਤੇ ਬਿਨਾਂ ਦਬਾਉਂਦੇ ਹਨ; ਉਹ ਦਾਖ਼ਰਸ ਨੂੰ ਮਧੋਲਦੇ ਹਨ, ਪਰ ਫਿਰ ਵੀ ਪਿਆਸੇ ਰਹਿੰਦੇ ਹਨ।

12ਸ਼ਹਿਰ ਵਿੱਚੋਂ ਮਰਨ ਵਾਲਿਆਂ ਦੀਆਂ ਚੀਕਾਂ ਉੱਠਦੀਆਂ ਹਨ, ਅਤੇ ਜ਼ਖਮੀਆਂ ਦੀਆਂ ਰੂਹਾਂ ਮਦਦ ਲਈ ਪੁਕਾਰਦੀਆਂ ਹਨ। ਪਰ ਫਿਰ ਵੀ ਪਰਮੇਸ਼ਵਰ ਮੂਰਖਾਂ ਦੀਆਂ ਬੇਨਤੀਆਂ ਵੱਲ ਧਿਆਨ ਨਹੀਂ ਦਿੰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.