ਅੱਯੋਬ 24

ਸ਼ਹਿਰ ਵਿੱਚੋਂ ਮਰਨ ਵਾਲਿਆਂ ਦੀਆਂ ਚੀਕਾਂ ਉੱਠਦੀਆਂ ਹਨ, ਅਤੇ ਜ਼ਖਮੀਆਂ ਦੀਆਂ ਰੂਹਾਂ ਮਦਦ ਲਈ ਪੁਕਾਰਦੀਆਂ ਹਨ। ਪਰ ਫਿਰ ਵੀ ਪਰਮੇਸ਼ਵਰ ਮੂਰਖਾਂ ਦੀਆਂ ਬੇਨਤੀਆਂ ਵੱਲ ਧਿਆਨ ਨਹੀਂ ਦਿੰਦਾ।

Job 24:12 (UKJV) Men groan from out of the city, and the soul of the wounded cries out: yet God lays not folly to them.

10ਕੱਪੜਿਆਂ ਦੀ ਘਾਟ ਕਾਰਨ, ਉਹ ਨੰਗੇ ਘੁੰਮਦੇ ਹਨ; ਅਤੇ ਭੁੱਖ ਦੇ ਮਾਰੇ ਭਰੀਆਂ ਚੁੰਗਦੇ ਹਨ।

11ਉਹ ਜ਼ੈਤੂਨ ਦੇ ਤੇਲ ਨੂੰ ਇਸ ਦਾ ਸੁਆਦ ਲੈਣ ਦੀ ਇਜਾਜ਼ਤ ਦਿੱਤੇ ਬਿਨਾਂ ਦਬਾਉਂਦੇ ਹਨ; ਉਹ ਦਾਖ਼ਰਸ ਨੂੰ ਮਧੋਲਦੇ ਹਨ, ਪਰ ਫਿਰ ਵੀ ਪਿਆਸੇ ਰਹਿੰਦੇ ਹਨ।

12ਸ਼ਹਿਰ ਵਿੱਚੋਂ ਮਰਨ ਵਾਲਿਆਂ ਦੀਆਂ ਚੀਕਾਂ ਉੱਠਦੀਆਂ ਹਨ, ਅਤੇ ਜ਼ਖਮੀਆਂ ਦੀਆਂ ਰੂਹਾਂ ਮਦਦ ਲਈ ਪੁਕਾਰਦੀਆਂ ਹਨ। ਪਰ ਫਿਰ ਵੀ ਪਰਮੇਸ਼ਵਰ ਮੂਰਖਾਂ ਦੀਆਂ ਬੇਨਤੀਆਂ ਵੱਲ ਧਿਆਨ ਨਹੀਂ ਦਿੰਦਾ।

13“ਅਜਿਹੇ ਲੋਕ ਹਨ ਜੋ ਰੋਸ਼ਨੀ ਦੇ ਵਿਰੁੱਧ ਬਗਾਵਤ ਕਰਦੇ ਹਨ, ਜੋ ਉਸਦੇ ਰਾਹਾਂ ਨੂੰ ਨਹੀਂ ਜਾਣਦੇ ਨਾ ਉਸਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ।

14ਜਦੋਂ ਦਿਨ ਚੜ੍ਹਦਾ ਹੈ, ਕਾਤਲ ਉੱਠਦਾ ਹੈ, ਗਰੀਬਾਂ ਅਤੇ ਲੋੜਵੰਦਾਂ ਨੂੰ ਮਾਰਦਾ ਹੈ, ਅਤੇ ਰਾਤ ਨੂੰ ਚੋਰ ਵਾਂਗ ਚੋਰੀ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.