4ਇਹ ਸ਼ਬਦ ਬੋਲਣ ਵਿੱਚ ਤੁਹਾਡੀ ਕਿਸਨੇ ਮਦਦ ਕੀਤੀ ਹੈ? ਅਤੇ ਕਿਸ ਦਾ ਆਤਮਾ ਤੁਹਾਡੇ ਮੂੰਹੋਂ ਬੋਲਿਆ?
5“ਮੁਰਦੇ ਡੂੰਘੇ ਦੁੱਖ ਵਿੱਚ ਹਨ, ਜਿਹੜੇ ਪਾਣੀਆਂ ਦੇ ਹੇਠਾਂ ਹਨ ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਰਹਿੰਦੇ ਹਨ।
6ਅਧੋਲੋਕ ਪਰਮੇਸ਼ਵਰ ਅੱਗੇ ਨੰਗਾ ਹੈ; ਅਤੇ ਨਰਕ ਬੇਪਰਦਾ ਹੈ।
7ਉਹ ਖਾਲੀ ਥਾਂ ਉੱਤੇ ਉੱਤਰੀ ਅਕਾਸ਼ ਨੂੰ ਫੈਲਾਉਂਦਾ ਹੈ; ਉਹ ਧਰਤੀ ਨੂੰ ਬਿਨ੍ਹਾ ਸਹਾਰੇ ਉੱਤੇ ਲਟਕਾਉਂਦਾ ਹੈ।
8ਉਹ ਪਾਣੀਆਂ ਨੂੰ ਆਪਣੇ ਬੱਦਲਾਂ ਵਿੱਚ ਲਪੇਟ ਲੈਂਦਾ ਹੈ, ਅਤੇ ਬੱਦਲ ਉਹਨਾਂ ਦੇ ਭਾਰ ਨਾਲ ਨਹੀਂ ਫੱਟਦੇ।