ਅੱਯੋਬ 27

ਕਿਉਂ ਜੋ ਅਧਰਮੀ ਨੂੰ ਕੀ ਆਸ ਹੈ ਜਦੋਂ ਉਹ ਕੱਟੇ ਜਾਂਦੇ ਹਨ, ਜਦੋਂ ਪਰਮੇਸ਼ਵਰ ਉਹਨਾਂ ਦੀ ਜਾਨ ਲੈ ਲੈਂਦਾ ਹੈ?

Job 27:8 (UKJV) For what is the hope of the hypocrite, though he has gained, when God takes away his soul?

6ਮੈਂ ਆਪਣੀ ਧਾਰਮਿਕਤਾ ਨੂੰ ਬਰਕਰਾਰ ਰੱਖਾਂਗਾ ਅਤੇ ਇਸ ਨੂੰ ਕਦੇ ਨਹੀਂ ਛੱਡਾਂਗਾ; ਜਿੰਨਾ ਚਿਰ ਮੈਂ ਜਿਉਂਦਾ ਹਾਂ ਮੇਰਾ ਜ਼ਮੀਰ ਮੈਨੂੰ ਬਦਨਾਮ ਨਹੀਂ ਕਰੇਗਾ।

7“ਮੇਰਾ ਦੁਸ਼ਮਣ ਦੁਸ਼ਟਾਂ ਵਰਗਾ ਹੋਵੇ, ਮੇਰਾ ਵਿਰੋਧੀ ਬੁਰਿਆਰਾਂ ਵਰਗਾ ਹੋਵੇ!

8ਕਿਉਂ ਜੋ ਅਧਰਮੀ ਨੂੰ ਕੀ ਆਸ ਹੈ ਜਦੋਂ ਉਹ ਕੱਟੇ ਜਾਂਦੇ ਹਨ, ਜਦੋਂ ਪਰਮੇਸ਼ਵਰ ਉਹਨਾਂ ਦੀ ਜਾਨ ਲੈ ਲੈਂਦਾ ਹੈ?

9ਕੀ ਪਰਮੇਸ਼ਵਰ ਉਹਨਾਂ ਦੀ ਦੁਹਾਈ ਸੁਣਦਾ ਹੈ ਜਦੋਂ ਉਹਨਾਂ ਉੱਤੇ ਬਿਪਤਾ ਆਉਂਦੀ ਹੈ?

10ਕੀ ਉਹ ਸਰਵਸ਼ਕਤੀਮਾਨ ਪਰਮੇਸ਼ਵਰ ਵਿੱਚ ਪ੍ਰਸੰਨ ਹੋਣਗੇ? ਕੀ ਉਹ ਹਰ ਵੇਲੇ ਪਰਮੇਸ਼ਵਰ ਨੂੰ ਪੁਕਾਰਨਗੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.