ਅੱਯੋਬ 27

“ਮੇਰਾ ਦੁਸ਼ਮਣ ਦੁਸ਼ਟਾਂ ਵਰਗਾ ਹੋਵੇ, ਮੇਰਾ ਵਿਰੋਧੀ ਬੁਰਿਆਰਾਂ ਵਰਗਾ ਹੋਵੇ!

Job 27:7 (UKJV) Let mine enemy be as the wicked, and he that rises up against me as the unrighteous.

5ਮੈਂ ਕਦੇ ਨਹੀਂ ਮੰਨਾਂਗਾ ਕਿ ਤੁਸੀਂ ਸਹੀ ਹੋ; ਜਦੋਂ ਤੱਕ ਮੈਂ ਨਹੀਂ ਮਰਦਾ ਹਾਂ, ਮੈਂ ਆਪਣੀ ਵਫ਼ਾਦਾਰੀ ਦਾ ਇਨਕਾਰ ਨਹੀਂ ਕਰਾਂਗਾ।

6ਮੈਂ ਆਪਣੀ ਧਾਰਮਿਕਤਾ ਨੂੰ ਬਰਕਰਾਰ ਰੱਖਾਂਗਾ ਅਤੇ ਇਸ ਨੂੰ ਕਦੇ ਨਹੀਂ ਛੱਡਾਂਗਾ; ਜਿੰਨਾ ਚਿਰ ਮੈਂ ਜਿਉਂਦਾ ਹਾਂ ਮੇਰਾ ਜ਼ਮੀਰ ਮੈਨੂੰ ਬਦਨਾਮ ਨਹੀਂ ਕਰੇਗਾ।

7“ਮੇਰਾ ਦੁਸ਼ਮਣ ਦੁਸ਼ਟਾਂ ਵਰਗਾ ਹੋਵੇ, ਮੇਰਾ ਵਿਰੋਧੀ ਬੁਰਿਆਰਾਂ ਵਰਗਾ ਹੋਵੇ!

8ਕਿਉਂ ਜੋ ਅਧਰਮੀ ਨੂੰ ਕੀ ਆਸ ਹੈ ਜਦੋਂ ਉਹ ਕੱਟੇ ਜਾਂਦੇ ਹਨ, ਜਦੋਂ ਪਰਮੇਸ਼ਵਰ ਉਹਨਾਂ ਦੀ ਜਾਨ ਲੈ ਲੈਂਦਾ ਹੈ?

9ਕੀ ਪਰਮੇਸ਼ਵਰ ਉਹਨਾਂ ਦੀ ਦੁਹਾਈ ਸੁਣਦਾ ਹੈ ਜਦੋਂ ਉਹਨਾਂ ਉੱਤੇ ਬਿਪਤਾ ਆਉਂਦੀ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.