24ਕਿਉਂਕਿ ਉਹ ਧਰਤੀ ਦੇ ਸਿਰੇ ਤੱਕ ਨਿਗਾਹ ਕਰਦਾ ਹੈ, ਅਤੇ ਅਕਾਸ਼ ਦੇ ਹੇਠਾਂ ਸਭ ਕੁਝ ਵੇਖਦਾ ਹੈ।
25ਜਦੋਂ ਉਸ ਨੇ ਹਵਾ ਦਾ ਬਲ ਸਥਾਪਿਤ ਕੀਤਾ ਅਤੇ ਪਾਣੀਆਂ ਨੂੰ ਮਿਣਿਆ,
26ਜਦੋਂ ਉਸ ਨੇ ਮੀਂਹ ਲਈ ਬਿਧੀ ਠਹਿਰਾਈ ਅਤੇ ਤੂਫ਼ਾਨ ਲਈ ਇੱਕ ਰਸਤਾ,
27ਫਿਰ ਉਸਨੇ ਬੁੱਧ ਵੱਲ ਵੇਖਿਆ ਅਤੇ ਇਸਦਾ ਮੁਲਾਂਕਣ ਕੀਤਾ; ਉਸਨੇ ਇਸਦੀ ਪੁਸ਼ਟੀ ਕੀਤੀ ਅਤੇ ਇਸਦੀ ਜਾਂਚ ਕੀਤੀ।
28ਅਤੇ ਉਸ ਨੇ ਮਨੁੱਖ ਜਾਤੀ ਨੂੰ ਕਿਹਾ, “ਯਾਹਵੇਹ ਦਾ ਡਰ, ਉਸਦੀ ਬੁੱਧ ਹੈ, ਅਤੇ ਬੁਰਿਆਈ ਤੋਂ ਦੂਰ ਰਹਿਣਾ ਸਮਝ ਹੈ।”