6ਇਸ ਦੀਆਂ ਚੱਟਾਨਾਂ ਤੋਂ ਨੀਲਮ ਨਿਕਲਦਾ ਹੈ, ਅਤੇ ਇਸਦੀ ਧੂੜ ਵਿੱਚ ਸੋਨੇ ਦੇ ਸ੍ਰੋਤ ਹੁੰਦੇ ਹਨ।
7ਕੋਈ ਸ਼ਿਕਾਰੀ ਪੰਛੀ ਉਸ ਲੁਕੇ ਹੋਏ ਰਸਤੇ ਨੂੰ ਨਹੀਂ ਜਾਣਦਾ, ਕਿਸੇ ਬਾਜ਼ ਦੀ ਅੱਖ ਨੇ ਨਹੀਂ ਦੇਖਿਆ ਹੈ।
8ਹੰਕਾਰੀ ਜਾਨਵਰ ਉਸ ਉੱਤੇ ਪੈਰ ਨਹੀਂ ਰੱਖਦੇ, ਉੱਥੇ ਕੋਈ ਸ਼ੇਰ ਨਹੀਂ ਘੁੰਮਦਾ।
9ਲੋਕ ਆਪਣੇ ਹੱਥਾਂ ਨਾਲ ਚੱਟਾਨ ਉੱਤੇ ਹਮਲਾ ਕਰਦੇ ਹਨ ਅਤੇ ਪਹਾੜਾਂ ਦੀਆਂ ਜੜ੍ਹਾਂ ਨੂੰ ਮੁੱਢੋ ਉੱਲਟਾ ਕਰ ਦਿੰਦੇ ਹਨ।
10ਉਹ ਚਟਾਨਾਂ ਵਿੱਚ ਸੁਰੰਗ ਖੋਦ ਲੈਂਦੇ ਹਨ; ਉਹਨਾਂ ਦੀਆਂ ਅੱਖਾਂ ਇਸ ਦੇ ਸਾਰੇ ਖ਼ਜ਼ਾਨੇ ਨੂੰ ਵੇਖਦੀਆਂ ਹਨ।