8ਉਹ ਮੂਰਖ ਅਤੇ ਬੇਨਾਮ ਬੱਚੇ, ਉਹਨਾਂ ਨੂੰ ਧਰਤੀ ਤੋਂ ਬਾਹਰ ਕੱਢ ਦਿੱਤਾ ਗਿਆ ਸੀ।
9“ਅਤੇ ਹੁਣ ਉਹ ਨੌਜਵਾਨ ਗੀਤ ਵਿੱਚ ਮੇਰਾ ਮਜ਼ਾਕ ਉਡਾਉਂਦੇ ਹਨ; ਮੈਂ ਉਹਨਾਂ ਦੇ ਵਿੱਚ ਇੱਕ ਮਜ਼ਾਕ ਬਣ ਗਿਆ ਹਾਂ।
10ਉਹ ਮੈਨੂੰ ਨਫ਼ਰਤ ਕਰਦੇ ਹਨ ਅਤੇ ਆਪਣੀ ਦੂਰੀ ਰੱਖਦੇ ਹਨ; ਉਹ ਮੇਰੇ ਮੂੰਹ ਉੱਤੇ ਥੁੱਕਣ ਤੋਂ ਨਹੀਂ ਝਿਜਕਦੇ।
11ਹੁਣ ਜਦੋਂ ਪਰਮੇਸ਼ਵਰ ਨੇ ਮੇਰਾ ਧਣੁੱਖ ਉਤਾਰ ਦਿੱਤਾ ਹੈ ਅਤੇ ਮੈਨੂੰ ਦੁੱਖੀ ਕੀਤਾ ਹੈ, ਉਹ ਮੇਰੀ ਹਜ਼ੂਰੀ ਵਿੱਚ ਬੇ-ਲਗਾਮ ਹੋ ਗਏ ਹਨ।
12ਮੇਰੇ ਸੱਜੇ ਪਾਸੇ ਕਬੀਲੇ ਦੇ ਹਮਲੇ; ਉਹ ਮੇਰੇ ਪੈਰਾਂ ਲਈ ਫੰਦੇ ਪਾਉਂਦੇ ਹਨ, ਉਹ ਮੇਰੇ ਵਿਰੁੱਧ ਘੇਰਾਬੰਦੀ ਕਰਦੇ ਹਨ।