10ਉਹ ਮੈਨੂੰ ਨਫ਼ਰਤ ਕਰਦੇ ਹਨ ਅਤੇ ਆਪਣੀ ਦੂਰੀ ਰੱਖਦੇ ਹਨ; ਉਹ ਮੇਰੇ ਮੂੰਹ ਉੱਤੇ ਥੁੱਕਣ ਤੋਂ ਨਹੀਂ ਝਿਜਕਦੇ।
11ਹੁਣ ਜਦੋਂ ਪਰਮੇਸ਼ਵਰ ਨੇ ਮੇਰਾ ਧਣੁੱਖ ਉਤਾਰ ਦਿੱਤਾ ਹੈ ਅਤੇ ਮੈਨੂੰ ਦੁੱਖੀ ਕੀਤਾ ਹੈ, ਉਹ ਮੇਰੀ ਹਜ਼ੂਰੀ ਵਿੱਚ ਬੇ-ਲਗਾਮ ਹੋ ਗਏ ਹਨ।
12ਮੇਰੇ ਸੱਜੇ ਪਾਸੇ ਕਬੀਲੇ ਦੇ ਹਮਲੇ; ਉਹ ਮੇਰੇ ਪੈਰਾਂ ਲਈ ਫੰਦੇ ਪਾਉਂਦੇ ਹਨ, ਉਹ ਮੇਰੇ ਵਿਰੁੱਧ ਘੇਰਾਬੰਦੀ ਕਰਦੇ ਹਨ।
13ਉਹ ਮੇਰੀ ਸੜਕ ਨੂੰ ਤੋੜ ਦਿੰਦੇ ਹਨ; ਉਹ ਮੈਨੂੰ ਤਬਾਹ ਕਰਨ ਵਿੱਚ ਸਫਲ ਹੋ ਜਾਂਦੇ ਹਨ। ‘ਕੋਈ ਵੀ ਉਸਦੀ ਮਦਦ ਨਹੀਂ ਕਰ ਸਕਦਾ,’ ਉਹ ਕਹਿੰਦੇ ਹਨ।
14ਜਦੋਂ ਉਹ ਆਉਂਦੇ ਹਨ, ਤਾਂ ਇੰਝ ਲੱਗਦਾ ਹੈ ਜਿਵੇਂ ਉਹ ਕੰਧ ਵਿਚਲੇ ਸੁਰਾਖ ਵਿਚੋਂ ਬਾਹਰ ਆ ਰਹੇ ਹੋਣ; ਉਹ ਤੂਫ਼ਾਨ ਵਿੱਚੋਂ ਲੰਘਦੇ ਜਾਪਦੇ ਹਨ।