ਅੱਯੋਬ 30

ਉਹ ਮੇਰੀ ਸੜਕ ਨੂੰ ਤੋੜ ਦਿੰਦੇ ਹਨ; ਉਹ ਮੈਨੂੰ ਤਬਾਹ ਕਰਨ ਵਿੱਚ ਸਫਲ ਹੋ ਜਾਂਦੇ ਹਨ। ‘ਕੋਈ ਵੀ ਉਸਦੀ ਮਦਦ ਨਹੀਂ ਕਰ ਸਕਦਾ,’ ਉਹ ਕਹਿੰਦੇ ਹਨ।

Job 30:13 (UKJV) They ruin my path, they set forward my calamity, they have no helper.

11ਹੁਣ ਜਦੋਂ ਪਰਮੇਸ਼ਵਰ ਨੇ ਮੇਰਾ ਧਣੁੱਖ ਉਤਾਰ ਦਿੱਤਾ ਹੈ ਅਤੇ ਮੈਨੂੰ ਦੁੱਖੀ ਕੀਤਾ ਹੈ, ਉਹ ਮੇਰੀ ਹਜ਼ੂਰੀ ਵਿੱਚ ਬੇ-ਲਗਾਮ ਹੋ ਗਏ ਹਨ।

12ਮੇਰੇ ਸੱਜੇ ਪਾਸੇ ਕਬੀਲੇ ਦੇ ਹਮਲੇ; ਉਹ ਮੇਰੇ ਪੈਰਾਂ ਲਈ ਫੰਦੇ ਪਾਉਂਦੇ ਹਨ, ਉਹ ਮੇਰੇ ਵਿਰੁੱਧ ਘੇਰਾਬੰਦੀ ਕਰਦੇ ਹਨ।

13ਉਹ ਮੇਰੀ ਸੜਕ ਨੂੰ ਤੋੜ ਦਿੰਦੇ ਹਨ; ਉਹ ਮੈਨੂੰ ਤਬਾਹ ਕਰਨ ਵਿੱਚ ਸਫਲ ਹੋ ਜਾਂਦੇ ਹਨ। ‘ਕੋਈ ਵੀ ਉਸਦੀ ਮਦਦ ਨਹੀਂ ਕਰ ਸਕਦਾ,’ ਉਹ ਕਹਿੰਦੇ ਹਨ।

14ਜਦੋਂ ਉਹ ਆਉਂਦੇ ਹਨ, ਤਾਂ ਇੰਝ ਲੱਗਦਾ ਹੈ ਜਿਵੇਂ ਉਹ ਕੰਧ ਵਿਚਲੇ ਸੁਰਾਖ ਵਿਚੋਂ ਬਾਹਰ ਆ ਰਹੇ ਹੋਣ; ਉਹ ਤੂਫ਼ਾਨ ਵਿੱਚੋਂ ਲੰਘਦੇ ਜਾਪਦੇ ਹਨ।

15ਭੈਅ ਮੈਨੂੰ ਦਬਾ ਲੈਦਾ ਹੈ; ਮੇਰੀ ਇੱਜ਼ਤ ਹਵਾ ਵਾਂਗ ਉੱਡ ਜਾਂਦੀ ਹੈ, ਮੇਰੀ ਸੁਰੱਖਿਆ ਬੱਦਲਾਂ ਵਾਂਗ ਉੱਡ ਜਾਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.