ਅੱਯੋਬ 30

ਭੈਅ ਮੈਨੂੰ ਦਬਾ ਲੈਦਾ ਹੈ; ਮੇਰੀ ਇੱਜ਼ਤ ਹਵਾ ਵਾਂਗ ਉੱਡ ਜਾਂਦੀ ਹੈ, ਮੇਰੀ ਸੁਰੱਖਿਆ ਬੱਦਲਾਂ ਵਾਂਗ ਉੱਡ ਜਾਂਦੀ ਹੈ।

Job 30:15 (UKJV) Terrors are turned upon me: they pursue my soul as the wind: and my welfare passes away as a cloud.

13ਉਹ ਮੇਰੀ ਸੜਕ ਨੂੰ ਤੋੜ ਦਿੰਦੇ ਹਨ; ਉਹ ਮੈਨੂੰ ਤਬਾਹ ਕਰਨ ਵਿੱਚ ਸਫਲ ਹੋ ਜਾਂਦੇ ਹਨ। ‘ਕੋਈ ਵੀ ਉਸਦੀ ਮਦਦ ਨਹੀਂ ਕਰ ਸਕਦਾ,’ ਉਹ ਕਹਿੰਦੇ ਹਨ।

14ਜਦੋਂ ਉਹ ਆਉਂਦੇ ਹਨ, ਤਾਂ ਇੰਝ ਲੱਗਦਾ ਹੈ ਜਿਵੇਂ ਉਹ ਕੰਧ ਵਿਚਲੇ ਸੁਰਾਖ ਵਿਚੋਂ ਬਾਹਰ ਆ ਰਹੇ ਹੋਣ; ਉਹ ਤੂਫ਼ਾਨ ਵਿੱਚੋਂ ਲੰਘਦੇ ਜਾਪਦੇ ਹਨ।

15ਭੈਅ ਮੈਨੂੰ ਦਬਾ ਲੈਦਾ ਹੈ; ਮੇਰੀ ਇੱਜ਼ਤ ਹਵਾ ਵਾਂਗ ਉੱਡ ਜਾਂਦੀ ਹੈ, ਮੇਰੀ ਸੁਰੱਖਿਆ ਬੱਦਲਾਂ ਵਾਂਗ ਉੱਡ ਜਾਂਦੀ ਹੈ।

16“ਅਤੇ ਹੁਣ ਮੇਰੀ ਜ਼ਿੰਦਗੀ ਖ਼ਤਮ ਹੋ ਗਈ ਹੈ; ਦਿਨਾਂ ਦੇ ਦੁੱਖ ਮੈਨੂੰ ਫੜਦੇ ਹਨ।

17ਰਾਤ ਮੇਰੀਆਂ ਹੱਡੀਆਂ ਨੂੰ ਵਿੰਨ੍ਹਦੀ ਹੈ; ਮੇਰੀਆਂ ਪੀੜਾਂ ਕਦੇ ਆਰਾਮ ਨਹੀਂ ਕਰਦੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.