17ਇਨਸਾਨਾਂ ਨੂੰ ਗਲਤ ਕੰਮਾਂ ਤੋਂ ਮੋੜਨ ਲਈ ਅਤੇ ਹੰਕਾਰ ਤੋਂ ਬਚਾਉਣ ਲਈ ਪਰਮੇਸ਼ਵਰ ਇਸ ਤਰ੍ਹਾਂ ਕਰਦਾ ਹੈ,
18ਉਹਨਾਂ ਨੂੰ ਟੋਏ ਤੋਂ ਬਚਾਉਣ ਲਈ, ਉਹਨਾਂ ਦੀ ਜਾਨ ਤਲਵਾਰ ਨਾਲ ਨਾਸ਼ ਹੋਣ ਤੋਂ।
19“ਜਾਂ ਕਿਸੇ ਨੂੰ ਦਰਦ ਦੇ ਬਿਸਤਰੇ ਉੱਤੇ ਤਾੜਿਆ ਜਾ ਸਕਦਾ ਹੈ ਉਹਨਾਂ ਦੀਆਂ ਹੱਡੀਆਂ ਵਿੱਚ ਨਿਰੰਤਰ ਤਕਲੀਫ਼ ਨਾਲ,
20ਤਾਂ ਜੋ ਉਹਨਾਂ ਦੇ ਸਰੀਰ ਨੂੰ ਭੋਜਨ ਘਿਣਾਉਣੇ ਲੱਗੇ ਅਤੇ ਉਹਨਾਂ ਦੀ ਆਤਮਾ ਸਭ ਤੋਂ ਵਧੀਆ ਭੋਜਨ ਨੂੰ ਨਫ਼ਰਤ ਕਰੇ।
21ਉਸਦਾ ਮਾਸ ਅਜਿਹਾ ਸੁੱਕ ਜਾਂਦਾ ਹੈ ਕਿ ਵਿਖਾਈ ਨਹੀਂ ਦਿੰਦਾ, ਉਸ ਦੀਆਂ ਹੱਡੀਆ ਜਿਹੜੀਆਂ ਪਹਿਲਾ ਵਿਖਾਈ ਨਹੀਂ ਦਿੰਦੀਆਂ, ਨਿੱਕਲ ਆਉਂਦੀਆਂ ਹਨ।