ਅੱਯੋਬ 34

ਤਾਂ ਸਾਰੀ ਮਨੁੱਖਤਾ ਇਕੱਠੀ ਨਾਸ਼ ਹੋ ਜਾਵੇਗੀ ਅਤੇ ਮਨੁੱਖਜਾਤੀ ਮਿੱਟੀ ਵਿੱਚ ਵਾਪਸ ਆ ਜਾਵੇਗੀ।

Job 34:15 (UKJV) All flesh shall perish together, and man shall return unto dust.

13ਕਿਸਨੇ ਉਸਨੂੰ ਧਰਤੀ ਉੱਤੇ ਨਿਯੁਕਤ ਕੀਤਾ? ਉਸ ਨੂੰ ਸਾਰੇ ਸੰਸਾਰ ਦਾ ਅਧਿਕਾਰੀ ਕਿਸਨੇ ਬਣਾਇਆ?

14ਜੇ ਪਰਮੇਸ਼ਵਰ ਇਰਾਦਾ ਕਰ ਲਵੇ ਅਤੇ ਉਹ ਆਪਣਾ ਆਤਮਾ ਅਤੇ ਸਾਹ ਸਾਡੇ ਤੋਂ ਵਾਪਸ ਲੈ ਲਵੇ,

15ਤਾਂ ਸਾਰੀ ਮਨੁੱਖਤਾ ਇਕੱਠੀ ਨਾਸ਼ ਹੋ ਜਾਵੇਗੀ ਅਤੇ ਮਨੁੱਖਜਾਤੀ ਮਿੱਟੀ ਵਿੱਚ ਵਾਪਸ ਆ ਜਾਵੇਗੀ।

16“ਹੇ ਅੱਯੂਬ, ਜੇ ਤੈਨੂੰ ਸਮਝ ਹੈ, ਤਾਂ ਇਹ ਸੁਣੋ; ਜੋ ਮੈਂ ਕਹਿੰਦਾ ਹਾਂ ਸੁਣੋ।

17ਕੀ ਨਿਆਂ ਨਾਲ ਨਫ਼ਰਤ ਕਰਨ ਵਾਲਾ ਕੋਈ ਸ਼ਾਸਨ ਕਰ ਸਕਦਾ ਹੈ? ਕੀ ਤੂੰ ਧਰਮੀ ਅਤੇ ਖਰੇ ਨੂੰ ਦੋਸ਼ੀ ਠਹਿਰਾਵੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.