ਅੱਯੋਬ 36

ਸਾਵਧਾਨ ਰਹੋ ਕਿ ਕੋਈ ਤੁਹਾਨੂੰ ਧਨ-ਦੌਲਤ ਦੁਆਰਾ ਲਾਲਚ ਨਾ ਦੇਵੇ; ਇੱਦਾ ਨਾ ਹੋਵੇ ਕਿ ਵੱਡੀ ਰਿਸ਼ਵਤ ਨਾਲ ਤੈਨੂੰ ਕੋਈ ਕੁਰਾਹੇ ਪਾ ਦੇਵੇ।

Job 36:18 (UKJV) Because there is wrath, beware lest he take you away with his stroke: then a great ransom cannot deliver you.

16“ਉਹ ਤੁਹਾਨੂੰ ਬਿਪਤਾ ਦੇ ਮੂੰਹ ਚੋਂ ਅਤੇ ਪਾਬੰਦੀਆਂ ਤੋਂ ਮੁਕਤ ਇੱਕ ਵਿਸ਼ਾਲ ਜਗ੍ਹਾ ਵੱਲ, ਪਸੰਦੀਦਾ ਭੋਜਨ ਨਾਲ ਭਰੇ ਤੁਹਾਡੇ ਮੇਜ਼ ਦੇ ਆਰਾਮ ਵੱਲ ਖਿੱਚ ਰਿਹਾ ਹੈ।

17ਪਰ ਹੁਣ ਤੁਸੀਂ ਦੁਸ਼ਟਾਂ ਦੇ ਕਾਰਨ ਨਿਆਂ ਨਾਲ ਲੱਦੇ ਹੋਏ ਹੋ; ਸ਼ਜਾ ਅਤੇ ਨਿਆਂ ਨੇ ਤੁਹਾਨੂੰ ਫੜ ਲਿਆ ਹੈ।

18ਸਾਵਧਾਨ ਰਹੋ ਕਿ ਕੋਈ ਤੁਹਾਨੂੰ ਧਨ-ਦੌਲਤ ਦੁਆਰਾ ਲਾਲਚ ਨਾ ਦੇਵੇ; ਇੱਦਾ ਨਾ ਹੋਵੇ ਕਿ ਵੱਡੀ ਰਿਸ਼ਵਤ ਨਾਲ ਤੈਨੂੰ ਕੋਈ ਕੁਰਾਹੇ ਪਾ ਦੇਵੇ।

19ਕੀ ਤੇਰੀ ਦੌਲਤ ਜਾਂ ਤੇਰੀਆਂ ਸਾਰੀਆਂ ਸ਼ਕਤੀਸ਼ਾਲੀ ਕੋਸ਼ਿਸ਼ਾਂ ਤੈਨੂੰ ਕਾਇਮ ਰੱਖਣਗੀਆਂ ਤਾਂ ਜੋ ਤੂੰ ਦੁੱਖੀ ਨਾ ਹੋਵੋ?

20ਰਾਤ ਦੀ ਤਾਂਘ ਨਾ ਰੱਖੋ, ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਦੂਰ ਖਿੱਚਣ ਲਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.