22“ਪਰਮੇਸ਼ਵਰ ਆਪਣੀ ਸ਼ਕਤੀ ਵਿੱਚ ਉੱਚਾ ਹੈ। ਉਸ ਵਰਗਾ ਗੁਰੂ ਕੌਣ ਹੈ?
23ਕਿਸ ਨੇ ਉਹ ਦੇ ਲਈ ਆਪਣੇ ਮਾਰਗ ਦੱਸੇ ਹਨ, ਜਾਂ ਉਹ ਨੂੰ ਕਿਹਾ, ‘ਤੂੰ ਗਲਤ ਕੀਤਾ ਹੈ’?
24ਉਸਦੇ ਕੰਮਾਂ ਦੀ ਸ਼ਲਾਘਾ ਕਰਨੀ ਯਾਦ ਰੱਖੋ, ਜਿਸਦੀ ਲੋਕਾਂ ਨੇ ਗੀਤ ਗਾ ਕੇ ਪ੍ਰਸ਼ੰਸਾ ਕੀਤੀ ਹੈ।
25ਸਾਰੀ ਮਨੁੱਖਤਾ ਨੇ ਇਸ ਨੂੰ ਦੇਖਿਆ ਹੈ; ਪ੍ਰਾਣੀ ਇਸ ਨੂੰ ਦੂਰੋਂ ਤੱਕਦੇ ਹਨ।
26ਪਰਮੇਸ਼ਵਰ ਕਿੰਨਾ ਮਹਾਨ ਹੈ, ਸਾਡੀ ਸਮਝ ਤੋਂ ਬਾਹਰ! ਉਸਦੀ ਉਮਰ ਦੇ ਸਾਲਾਂ ਦੀ ਸੰਖਿਆ ਗਿਣਨਾ ਅਸੰਭਵ ਹੈ।