ਅੱਯੋਬ 37

“ਇਹ ਸੁਣ, ਅੱਯੋਬ; ਰੁਕ ਅਤੇ ਪਰਮੇਸ਼ਵਰ ਦੇ ਅਦਭੁਤ ਕੰਮਾਂ ਨੂੰ ਵਿਚਾਰ।

Job 37:14 (UKJV) Hearken unto this, O Job: stand still, and consider the wondrous works of God.

12ਉਹ ਉਸਦੀ ਅਗਵਾਈ ਨਾਲ ਆਲੇ-ਦੁਆਲੇ ਫਿਰਦੇ ਹਨ ਉਹ ਪੂਰੀ ਧਰਤੀ ਤੇ ਘੁੰਮਦੇ ਹਨ ਜੋ ਕੁਝ ਉਹ ਉਹਨਾਂ ਨੂੰ ਹੁਕਮ ਦੇਵੇ ਉਹ ਪੂਰਾ ਕਰਨ।

13ਉਹ ਲੋਕਾਂ ਨੂੰ ਸਜ਼ਾ ਦੇਣ, ਜਾਂ ਆਪਣੀ ਧਰਤੀ ਨੂੰ ਪਾਣੀ ਦੇਣ ਅਤੇ ਆਪਣਾ ਪਿਆਰ ਦਿਖਾਉਣ ਲਈ ਬੱਦਲਾਂ ਨੂੰ ਲਿਆਉਂਦਾ ਹੈ।

14“ਇਹ ਸੁਣ, ਅੱਯੋਬ; ਰੁਕ ਅਤੇ ਪਰਮੇਸ਼ਵਰ ਦੇ ਅਦਭੁਤ ਕੰਮਾਂ ਨੂੰ ਵਿਚਾਰ।

15ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਕਿਵੇਂ ਬੱਦਲਾਂ ਨੂੰ ਹੁਕਮ ਦਿੰਦਾ ਹੈ ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ?

16ਕੀ ਤੁਸੀਂ ਜਾਣਦੇ ਹੋ ਕਿ ਬੱਦਲ ਕਿਵੇਂ ਲਟਕਦੇ ਹਨ? ਅਤੇ ਉਸ ਦੇ ਅਚੰਭੇ ਕੰਮ ਹਨ ਜੋ ਗਿਆਨ ਵਿੱਚ ਸੰਪੂਰਨ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.