14“ਇਹ ਸੁਣ, ਅੱਯੋਬ; ਰੁਕ ਅਤੇ ਪਰਮੇਸ਼ਵਰ ਦੇ ਅਦਭੁਤ ਕੰਮਾਂ ਨੂੰ ਵਿਚਾਰ।
15ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਕਿਵੇਂ ਬੱਦਲਾਂ ਨੂੰ ਹੁਕਮ ਦਿੰਦਾ ਹੈ ਅਤੇ ਆਪਣੇ ਬੱਦਲਾਂ ਦੀ ਬਿਜਲੀ ਚਮਕਾਉਂਦਾ ਹੈ?
16ਕੀ ਤੁਸੀਂ ਜਾਣਦੇ ਹੋ ਕਿ ਬੱਦਲ ਕਿਵੇਂ ਲਟਕਦੇ ਹਨ? ਅਤੇ ਉਸ ਦੇ ਅਚੰਭੇ ਕੰਮ ਹਨ ਜੋ ਗਿਆਨ ਵਿੱਚ ਸੰਪੂਰਨ ਹਨ।
17ਤੁਸੀਂ ਜਿਹੜੇ ਆਪਣੇ ਕੱਪੜੇ ਪਹਿਨਦੇ ਹੋ ਜਦੋਂ ਧਰਤੀ ਦੱਖਣ ਦੀ ਹਵਾ ਦੇ ਹੇਠਾਂ ਸ਼ਾਂਤ ਹੁੰਦੀ ਹੈ,
18ਕੀ ਤੂੰ ਉਸ ਨਾਲ ਅਕਾਸ਼ ਨੂੰ ਫੈਲਾਉਣ ਵਿੱਚ ਸ਼ਾਮਲ ਹੋ ਸਕਦਾ ਹੈ, ਜਿਹੜਾ ਕੱਚੇ ਪਿੱਤਲ ਦੇ ਸ਼ੀਸ਼ੇ ਵਾਂਗ ਨਿੱਗਰ ਹੈ?