1“ਇਸ ਤੇ ਮੇਰਾ ਦਿਲ ਧੜਕਦਾ ਹੈ ਅਤੇ ਆਪਣੀ ਜਗ੍ਹਾ ਤੋਂ ਉੱਛਲਦਾ।
2ਸੁਣੋ! ਉਸ ਦੀ ਆਵਾਜ਼ ਦੀ ਗਰਜ ਸੁਣੋ, ਉਸ ਦੇ ਮੂੰਹ ਵਿੱਚੋਂ ਗੂੰਜ ਉੱਠਦੀ ਹੈ।
3ਉਹ ਆਪਣੀ ਬਿਜਲੀ ਨੂੰ ਸਾਰੇ ਅਕਾਸ਼ ਦੇ ਹੇਠਾਂ ਉਤਾਰਦਾ ਹੈ ਅਤੇ ਇਸਨੂੰ ਧਰਤੀ ਦੇ ਸਿਰੇ ਤੱਕ ਭੇਜਦਾ ਹੈ।
4ਉਸ ਤੋਂ ਬਾਅਦ ਉਸ ਦੀ ਦਹਾੜ ਦੀ ਆਵਾਜ਼ ਆਉਂਦੀ ਹੈ; ਉਹ ਆਪਣੀ ਸ਼ਾਨਦਾਰ ਆਵਾਜ਼ ਨਾਲ ਗਰਜਦਾ ਹੈ। ਜਦੋਂ ਉਸਦੀ ਆਵਾਜ਼ ਗੂੰਜਦੀ ਹੈ, ਉਹ ਕੁਝ ਵੀ ਪਿੱਛੇ ਨਹੀਂ ਰੱਖਦਾ।