2ਸੁਣੋ! ਉਸ ਦੀ ਆਵਾਜ਼ ਦੀ ਗਰਜ ਸੁਣੋ, ਉਸ ਦੇ ਮੂੰਹ ਵਿੱਚੋਂ ਗੂੰਜ ਉੱਠਦੀ ਹੈ।
3ਉਹ ਆਪਣੀ ਬਿਜਲੀ ਨੂੰ ਸਾਰੇ ਅਕਾਸ਼ ਦੇ ਹੇਠਾਂ ਉਤਾਰਦਾ ਹੈ ਅਤੇ ਇਸਨੂੰ ਧਰਤੀ ਦੇ ਸਿਰੇ ਤੱਕ ਭੇਜਦਾ ਹੈ।
4ਉਸ ਤੋਂ ਬਾਅਦ ਉਸ ਦੀ ਦਹਾੜ ਦੀ ਆਵਾਜ਼ ਆਉਂਦੀ ਹੈ; ਉਹ ਆਪਣੀ ਸ਼ਾਨਦਾਰ ਆਵਾਜ਼ ਨਾਲ ਗਰਜਦਾ ਹੈ। ਜਦੋਂ ਉਸਦੀ ਆਵਾਜ਼ ਗੂੰਜਦੀ ਹੈ, ਉਹ ਕੁਝ ਵੀ ਪਿੱਛੇ ਨਹੀਂ ਰੱਖਦਾ।
5ਪਰਮੇਸ਼ਵਰ ਦੀ ਆਵਾਜ਼ ਸ਼ਾਨਦਾਰ ਤਰੀਕਿਆਂ ਨਾਲ ਗਰਜਦੀ ਹੈ; ਉਹ ਸਾਡੀ ਸਮਝ ਤੋਂ ਬਾਹਰ ਮਹਾਨ ਕੰਮ ਕਰਦਾ ਹੈ।
6ਉਹ ਬਰਫ਼ ਨੂੰ ਕਹਿੰਦਾ ਹੈ, ‘ਧਰਤੀ ਉੱਤੇ ਡਿੱਗ ਜਾ,’ ਅਤੇ ਮੀਂਹ ਨੂੰ ਕਹਿੰਦਾ ਹੈ, ‘ਜ਼ਬਰਦਸਤ ਵਰਖਾ ਹੋ ਜਾ।’