4ਉਸ ਤੋਂ ਬਾਅਦ ਉਸ ਦੀ ਦਹਾੜ ਦੀ ਆਵਾਜ਼ ਆਉਂਦੀ ਹੈ; ਉਹ ਆਪਣੀ ਸ਼ਾਨਦਾਰ ਆਵਾਜ਼ ਨਾਲ ਗਰਜਦਾ ਹੈ। ਜਦੋਂ ਉਸਦੀ ਆਵਾਜ਼ ਗੂੰਜਦੀ ਹੈ, ਉਹ ਕੁਝ ਵੀ ਪਿੱਛੇ ਨਹੀਂ ਰੱਖਦਾ।
5ਪਰਮੇਸ਼ਵਰ ਦੀ ਆਵਾਜ਼ ਸ਼ਾਨਦਾਰ ਤਰੀਕਿਆਂ ਨਾਲ ਗਰਜਦੀ ਹੈ; ਉਹ ਸਾਡੀ ਸਮਝ ਤੋਂ ਬਾਹਰ ਮਹਾਨ ਕੰਮ ਕਰਦਾ ਹੈ।
6ਉਹ ਬਰਫ਼ ਨੂੰ ਕਹਿੰਦਾ ਹੈ, ‘ਧਰਤੀ ਉੱਤੇ ਡਿੱਗ ਜਾ,’ ਅਤੇ ਮੀਂਹ ਨੂੰ ਕਹਿੰਦਾ ਹੈ, ‘ਜ਼ਬਰਦਸਤ ਵਰਖਾ ਹੋ ਜਾ।’
7ਉਹ ਸਾਰੇ ਲੋਕਾਂ ਨੂੰ ਉਹਨਾਂ ਦੀ ਮਿਹਨਤ ਤੋਂ ਰੋਕ ਦਿੰਦਾ ਹੈ, ਤਾਂ ਜੋ ਹਰ ਕੋਈ ਜੋ ਉਸਨੇ ਬਣਾਇਆ ਹੈ ਉਸਦੇ ਕੰਮ ਨੂੰ ਜਾਣ ਸਕੇ।
8ਜਾਨਵਰ ਢੱਕ ਲੈਂਦੇ ਹਨ; ਉਹ ਆਪਣੇ ਡੇਰਿਆਂ ਵਿੱਚ ਰਹਿੰਦੇ ਹਨ।