ਅੱਯੋਬ 38

“ਕੀ ਤੂੰ ਬਰਫ਼ ਦੇ ਭੰਡਾਰਾਂ ਕੋਲ ਗਿਆ, ਜਾਂ ਗੜਿਆਂ ਦੇ ਭੰਡਾਰਾਂ ਨੂੰ ਦੇਖਿਆ ਹੈ,

Job 38:22 (UKJV) Have you entered into the treasures of the snow? or have you seen the treasures of the hail,

20ਕੀ ਤੂੰ ਉਹਨਾਂ ਨੂੰ ਉਹਨਾਂ ਦੇ ਸਥਾਨਾਂ ਵਿੱਚ ਲੈ ਜਾ ਸਕਦਾ ਹੈ? ਕੀ ਉਹਨਾਂ ਦੇ ਘਰਾਂ ਦੇ ਰਸਤੇ ਜਾਣਦਾ ਹੈ?

21ਯਕੀਨਨ ਤੂੰ ਜਾਣਦਾ ਹੋਵੇਗਾ, ਕਿਉਂਕਿ ਤੂੰ ਪਹਿਲਾਂ ਹੀ ਪੈਦਾ ਹੋ ਗਿਆ ਸੀ! ਫਿਰ ਤੁਹਾਡੀ ਉਮਰ ਦੇ ਸਾਲ ਵੀ ਬਹੁਤ ਹੋਣਗੇ!

22“ਕੀ ਤੂੰ ਬਰਫ਼ ਦੇ ਭੰਡਾਰਾਂ ਕੋਲ ਗਿਆ, ਜਾਂ ਗੜਿਆਂ ਦੇ ਭੰਡਾਰਾਂ ਨੂੰ ਦੇਖਿਆ ਹੈ,

23ਜਿਸ ਨੂੰ ਮੈਂ ਮੁਸੀਬਤ ਦੇ ਸਮੇਂ ਲਈ, ਅਤੇ ਯੁੱਧ ਅਤੇ ਲੜਾਈ ਦੇ ਦਿਨਾਂ ਲਈ ਰੱਖਦਾ ਹਾਂ?

24ਉਸ ਥਾਂ ਦਾ ਰਸਤਾ ਕੀ ਹੈ ਜਿੱਥੇ ਬਿਜਲੀ ਖਿਲਾਰਦੀ ਹੈ, ਜਾਂ ਉਹ ਥਾਂ ਜਿੱਥੇ ਪੂਰਬੀ ਹਵਾਵਾਂ ਧਰਤੀ ਉੱਤੇ ਖਿੱਲਰਦੀਆਂ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.